ਭਾਰਤ ਨੇ ਟੀ-20 ਸੀਰੀਜ਼ ਦੇ ਆਖਰੀ ਮੈਚ ‘ਚ ਨਿਊਜ਼ੀਲੈਂਡ ਨੂੰ 168 ਦੌੜਾਂ ਨਾਲ ਹਰਾ ਕੇ ਸੀਰੀਜ਼ 2-1 ਨਾਲ ਜਿੱਤ ਲਈ ਹੈ। ਟੀਮ ਇੰਡੀਆ ਨੇ 20 ਓਵਰਾਂ ‘ਚ 4 ਵਿਕਟਾਂ ਗੁਆ ਕੇ 234 ਦੌੜਾਂ ਬਣਾਈਆਂ। ਪਰ ਕੀਵੀ ਟੀਮ 12.1 ਓਵਰਾਂ ‘ਚ 66 ਦੌੜਾਂ ‘ਤੇ ਆਲ ਆਊਟ ਹੋ ਗਈ। ਸ਼ੁਭਮਨ ਗਿੱਲ ਨੇ ਅਜੇਤੂ 126 ਦੌੜਾਂ ਬਣਾਈਆਂ। ਉਸ ਨੇ ਵਿਰਾਟ ਕੋਹਲੀ ਦੀ 122 ਦੌੜਾਂ ਦੀ ਪਾਰੀ ਦਾ ਰਿਕਾਰਡ ਤੋੜ ਦਿੱਤਾ ਹੈ।