View in English:
October 6, 2024 7:04 pm

ਲੁਧਿਆਣਾ ‘ਚ ਹਨੇਰੀ ਕਾਰਨ ਜਗਰਾਤੇ ਦੌਰਾਨ ਪੰਡਾਲ ਡਿੱਗਣ ਨਾਲ 2 ਔਰਤਾਂ ਦੀ ਗਈ ਜਾਨ

ਫੈਕਟ ਸਮਾਚਾਰ ਸੇਵਾ

ਲੁਧਿਆਣਾ , ਅਕਤੂਬਰ 6

ਲੁਧਿਆਣਾ ਦੇ ਹੰਬੜਾ ਰੋਡ ਤੇ ਪੈਂਦੇ ਸ੍ਰੀ ਗੋਬਿੰਦ ਗੋਧਾਮ ਦੇ ਲਾਗੇ ਇੱਕ ਧਾਰਮਿਕ ਸਮਾਗਮ ਦੇ ਦੌਰਾਨ ਹਾਦਸਾ ਵਾਪਰ ਗਿਆ l ਇਸ ਭਿਆਨਕ ਹਾਦਸੇ ਦੇ ਦੌਰਾਨ ਦੋ ਔਰਤਾਂ ਦੀ ਮੌਤ ਹੋ ਗਈ ਜਦਕਿ ਇੱਕ ਦਰਜਨ ਦੇ ਲੋਕ ਜ਼ਖਮੀ ਹੋ ਗਏ l

ਮਿਲੀ ਜਾਣਕਾਰੀ ਮੁਤਾਬਕ ਗੋਬਿੰਦ ਗੋਧਾਮ ਦੇ ਕੋਲ ਪੈਂਦੇ ਦੁਵਾਰਕਾ ਇਨਕਲੇਵ ਵਿੱਚ ਹਰ ਸਾਲ ਵਾਂਗ ਇਸ ਵਰ੍ਹੇ ਵੀ ਜਾਗਰਨ ਕਰਵਾਇਆ ਜਾ ਰਿਹਾ ਸੀ l ਇਸੇ ਦੌਰਾਨ ਸਟੇਜ ਡਿੱਗ ਪਈ ਅਤੇ ਪੰਡਾਲ ਦੇ ਹੇਠਾਂ ਆਉਣ ਕਾਰਨ ਦੋ ਔਰਤਾਂ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ l ਸੂਤਰਾਂ ਦਾ ਕਹਿਣਾ ਹੈ ਕਿ ਇਸ ਹਾਦਸੇ ਦੇ ਦੌਰਾਨ ਇੱਕ ਦਰਜਨ ਦੇ ਕਰੀਬ ਵਿਅਕਤੀ ਫੱਟੜ ਵੀ ਹੋਏ ਹਨ l ਜ਼ਖਮੀਆਂ ਵਿੱਚ ਜਿਆਦਾਤਰ ਬੱਚੇ ਹਨ l ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਸ਼ਨਿਚਰਵਾਰ ਦੇਰ ਰਾਤ ਹਨੇਰੀ ਚੱਲਣ ਲੱਗ ਪਈ l ਮੌਕੇ ਤੇ ਪਹੁੰਚੀ ਲੁਧਿਆਣਾ ਪੁਲਿਸ ਨੇ ਸਾਰੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *

View in English