ਪਤਨੀ ਦਾ ਭਤੀਜਾ ਦੱਸ ਕੇ ਲਏ 3.50 ਲੱਖ ਰੁਪਏ
ਪਹਿਲਾਂ ਬੈਂਕ ਦੀ ਪਰਚੀ ਭੇਜ ਕੇ ਕਿਹਾ ਕਿ ਤੁਹਾਡੇ ਖਾਤੇ ਵਿਚ 6.50 ਰੁਪਏ ਜਮ੍ਹਾਂ ਕਰਵਾ ਦਿੱਤੇ ਹਨ
ਕਪੂਰਥਲਾ : ਕਪੂਰਥਲਾ ਦੇ ਫਗਵਾੜਾ ਸਬ-ਡਵੀਜ਼ਨ ‘ਚ ਸੇਵਾਮੁਕਤ ਬੈਂਕ ਮੈਨੇਜਰ ਤੋਂ 3 ਲੱਖ ਰੁਪਏ ਦੀ ਆਨਲਾਈਨ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਦੀ ਸ਼ਿਕਾਇਤ ‘ਤੇ ਸਾਈਬਰ ਕ੍ਰਾਈਮ ਥਾਣਾ ਪੁਲਸ ਨੇ ਮਾਮਲੇ ਦੀ ਜਾਂਚ ਕਰ ਕੇ ਇਕ ਔਰਤ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਹੈ ਅਤੇ ਇਸ ਗੱਲ ਦੀ ਪੁਸ਼ਟੀ ਸਾਈਬਰ ਕਰਾਈਮ ਥਾਣਾ ਇੰਚਾਰਜ ਇੰਸਪੈਕਟਰ ਮਨਦੀਪ ਕੌਰ ਨੇ ਕੀਤੀ ਹੈ।
ਧੋਖਾਧੜੀ ਦਾ ਸ਼ਿਕਾਰ ਹੋਏ ਸੇਵਾਮੁਕਤ ਬੈਂਕ ਮੈਨੇਜਰ ਮਹਿੰਦਰ ਸਿੰਘ ਵਾਸੀ ਸ਼ਹੀਦ ਭਗਤ ਸਿੰਘ ਨਗਰ ਫਗਵਾੜਾ ਨੇ ਦੱਸਿਆ ਕਿ ਬੀਤੀ 20 ਅਗਸਤ ਨੂੰ ਉਨ੍ਹਾਂ ਦੇ ਫ਼ੋਨ ‘ਤੇ ਇੱਕ ਕਾਲ ਆਈ | ਜਿਸ ਵਿੱਚ ਫੋਨ ਕਰਨ ਵਾਲੇ ਵਿਅਕਤੀ ਨੇ ਖੁਦ ਨੂੰ ਪਤਨੀ ਦਾ ਭਤੀਜਾ ਹੈਪੀ ਦੱਸਿਆ ਅਤੇ ਫੋਨ ‘ਤੇ ਸਿਟੀ ਬੈਂਕ ਤੋਂ 6.5 ਲੱਖ ਰੁਪਏ ਦੀ ਰਸੀਦ ਭੇਜ ਕੇ ਕਿਹਾ ਕਿ ਤੁਹਾਡੇ ਖਾਤੇ ਵਿੱਚ 6.5 ਲੱਖ ਰੁਪਏ ਭੇਜ ਦਿੱਤੇ ਗਏ ਹਨ। ਪਰ ਮੇਰੇ ਮਾਪਿਆਂ ਨੂੰ ਇਸ ਬਾਰੇ ਨਾ ਦੱਸੋ। ਇਹ ਪੈਸੇ ਸ਼ਾਮ ਤੱਕ ਤੁਹਾਡੇ ਖਾਤੇ ਵਿੱਚ ਆ ਜਾਣਗੇ।
ਕੁਝ ਸਮੇਂ ਬਾਅਦ ਉਸ (ਹੈਪੀ) ਨੇ ਦੁਬਾਰਾ ਫ਼ੋਨ ਕਰਕੇ ਇੱਕ ਔਰਤ ਦੀ ਫੋਟੋ ਭੇਜ ਕੇ ਕਿਹਾ ਕਿ ਉਹ ਉਸ ਦੇ ਦੋਸਤ ਦੀ ਮਾਂ ਹੈ ਜੋ ਦਿੱਲੀ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਹੈ। ਉਸ ਦੇ ਦੋਸਤ ਨੂੰ ਪੈਸੇ ਦੀ ਬਹੁਤ ਲੋੜ ਹੈ। ਤੁਸੀਂ ਉਸ ਨੂੰ ਆਪਣੇ ਖਾਤੇ ਵਿੱਚੋਂ 3 ਲੱਖ ਰੁਪਏ ਭੇਜ ਦਿਓ। ਜਿਹੜੇ ਮੈ ਤੁਹਾਨੂੰ ਸਾਡੇ 6 ਲੱਖ ਭੇਜੇ ਹਨ, ਇਹ ਅਦਾਇਗੀ ਉਸੀ ਵਿਚੋ ਹੋ ਜਾਵੇਗੀ।
ਮਹਿੰਦਰ ਸਿੰਘ ਨੇ ਉਸ ਦੀ ਗੱਲ ਮੰਨ ਲਈ ਅਤੇ ਉਸ ਦੇ ਖਾਤੇ ਵਿੱਚੋਂ 3 ਲੱਖ ਰੁਪਏ ਉਸ ਦੇ ਖਾਤੇ ਵਿੱਚ ਭੇਜ ਦਿੱਤੇ। ਦੂਜੇ ਪਾਸੇ ਉਸ ਨੇ ਦੱਸਿਆ ਕਿ ਜਦੋਂ ਸ਼ਾਮ ਤੱਕ ਉਸ ਦੇ ਖਾਤੇ ਵਿੱਚ 6.5 ਲੱਖ ਰੁਪਏ ਨਹੀਂ ਆਏ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਨਾਲ ਠੱਗੀ ਹੋ ਗਈ ਹੈ। ਉਸ ਨੇ ਕੈਨੇਡਾ ਰਹਿੰਦੇ ਆਪਣੀ ਪਤਨੀ ਦੇ ਭਤੀਜੇ ਹੈਪੀ ਨਾਲ ਵੀ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਨੇ ਫੋਨ ਨਹੀਂ ਕੀਤਾ।
ਜ਼ਿਲਾ ਪੁਲਸ ਨੂੰ ਇਸ ਧੋਖਾਧੜੀ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਸਾਈਬਰ ਕ੍ਰਾਈਮ ਥਾਣਾ ਪੁਲਸ ਨੇ ਉਸ ਬੈਂਕ ਖਾਤੇ ਨੂੰ ਫੜ ਲਿਆ, ਜਿਸ ‘ਚ ਪੈਸੇ ਟਰਾਂਸਫਰ ਕਰ ਦਿੱਤੇ ਗਏ। ਇਸ ਸਬੰਧੀ ਸਾਈਬਰ ਕ੍ਰਾਈਮ ਥਾਣਾ ਇੰਚਾਰਜ ਇੰਸਪੈਕਟਰ ਮਨਦੀਪ ਕੌਰ ਨੇ ਦੱਸਿਆ ਕਿ ਖਾਤਾਧਾਰਕ ਔਰਤ ਸੋਨਮ ਪਤਨੀ ਰਜਨੀਸ਼ ਵਾਸੀ ਸਹਾਰਨਪੁਰ, ਉੱਤਰ ਪ੍ਰਦੇਸ਼ ਦੇ ਖਿਲਾਫ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਅਤੇ ਔਰਤ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।