View in English:
October 21, 2024 12:59 am

ਯਾਹਿਆ ਸਿਨਵਰ ਦਾ ਇਜ਼ਰਾਈਲ ਨੇ ਜਾਰੀ ਕੀਤਾ ਨਵਾਂ ਵੀਡੀਓ

ਇਜ਼ਰਾਈਲ ਡਿਫੈਂਸ ਫੋਰਸ (ਆਈਡੀਐਫ) ਨੇ ਹਮਾਸ ਦੇ ਮੁਖੀ ਯਾਹਿਆ ਸਿਨਵਰ ਦੀ ਮੌਤ ਤੋਂ ਪਹਿਲਾਂ ਦੀ ਨਵੀਂ ਫੁਟੇਜ ਜਾਰੀ ਕੀਤੀ ਹੈ, ਜਿਸ ਵਿੱਚ ਉਹ ਇੱਕ ਸੁਰੰਗ ਦੇ ਅੰਦਰ ਜਾਂਦੇ ਹੋਏ ਦਿਖਾਈ ਦੇ ਰਹੇ ਹਨ। ਆਈਡੀਐਫ ਦੇ ਬੁਲਾਰੇ ਰੀਅਰ ਐਡਮਿਰਲ ਡੇਨੀਅਲ ਹਾਗਾਰੀ ਨੇ ਕਿਹਾ, “ਭਿਆਨਕ ਹਮਲਿਆਂ ਤੋਂ ਪਹਿਲਾਂ 6 ਅਕਤੂਬਰ ਦੀ ਰਾਤ ਨੂੰ ਸਿਨਵਰ ਨੂੰ ਆਪਣੇ ਪਰਿਵਾਰ ਨਾਲ ਭੂਮੀਗਤ ਬੰਕਰ ਵਿੱਚ ਜਾਂਦੇ ਦੇਖਿਆ ਗਿਆ ਸੀ।” ਉਹ ਆਪਣੇ ਬਚਾਅ ਦੀ ਤਿਆਰੀ ਵਿੱਚ ਰੁੱਝਿਆ ਹੋਇਆ ਸੀ। ਫੁਟੇਜ ਵਿਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਉਸ ਨੂੰ ਭੋਜਨ ਅਤੇ ਹੋਰ ਚੀਜ਼ਾਂ ਦੀ ਸਪਲਾਈ ਕੀਤੀ ਜਾ ਰਹੀ ਹੈ, ਤਾਂ ਜੋ ਉਹ ਲੰਬੇ ਸਮੇਂ ਤੱਕ ਸੁਰੰਗ ਦੇ ਅੰਦਰ ਰਹਿ ਸਕੇ।

Leave a Reply

Your email address will not be published. Required fields are marked *

View in English