View in English:
October 6, 2024 3:50 pm

ਮੁੰਬਈ ਦੇ ਚੇਂਬੂਰ ਇਲਾਕੇ ਦੀ ਇੱਕ ਦੁਕਾਨ ’ਚ ਅੱਗ ਲੱਗਣ ਕਾਰਨ ਦੋ ਬੱਚਿਆਂ ਸਮੇਤ 7 ਲੋਕਾਂ ਦੀ ਮੌਤ

ਫੈਕਟ ਸਮਾਚਾਰ ਸੇਵਾ

ਚੇਂਬੂਰ , ਅਕਤੂਬਰ 6

ਮੁੰਬਈ ਦੇ ਚੇਂਬੂਰ ਇਲਾਕੇ ‘ਚ ਅੱਜ ਸਵੇਰੇ ਇਕ ਦੁਕਾਨ ‘ਚ ਅੱਗ ਲੱਗ ਗਈ। ਦੁਕਾਨ ਦੇ ਗਰਾਊਂਡ ਪਲੱਸ ਵਨ (G+1) ਢਾਂਚੇ ਵਿੱਚ ਸਵੇਰੇ 5 ਵਜੇ ਅੱਗ ਲੱਗ ਗਈ। ਅੱਗ ਵਿਚ ਸੱਤ ਲੋਕਾਂ ਦੀ ਮੌਤ ਹੋ ਗਈ। ਚਸ਼ਮਦੀਦਾਂ ਨੇ ਦੱਸਿਆ ਕਿ ਦੁਕਾਨ ਹੇਠਲੀ ਮੰਜ਼ਿਲ ‘ਤੇ ਸੀ।

ਪਰਿਵਾਰ ਉਥੇ ਉਪਰਲੀ ਮੰਜ਼ਿਲ ‘ਤੇ ਰਹਿੰਦਾ ਸੀ। ਅੱਗ ਲੱਗਣ ਕਾਰਨ ਪਰਿਵਾਰ ਦੇ ਪੰਜ ਜੀਆਂ ਦੀ ਮੌਤ ਹੋ ਗਈ। ਇਸ ਘਟਨਾ ਵਿੱਚ ਦੋ ਬੱਚਿਆਂ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ। ਅੱਗ ਇੰਨੀ ਭਿਆਨਕ ਸੀ ਕਿ ਦੁਕਾਨ ਅਤੇ ਘਰ ਸੜ ਕੇ ਸੁਆਹ ਹੋ ਗਿਆ।

Leave a Reply

Your email address will not be published. Required fields are marked *

View in English