ਨਵੀਂ ਦਿੱਲੀ : ਭਾਰਤੀ ਫੌਜ ਨੇ ‘ਅਗਨੀਵੀਰ’ ਭਰਤੀ ਪ੍ਰਕਿਰਿਆ ‘ਚ ਬਦਲਾਅ ਦਾ ਐਲਾਨ ਕੀਤਾ ਹੈ, ਜਿਸ ਦੇ ਤਹਿਤ ਫੌਜ ‘ਚ ਭਰਤੀ ਹੋਣ ਦੇ ਚਾਹਵਾਨ ਉਮੀਦਵਾਰਾਂ ਨੂੰ ਹੁਣ ਪਹਿਲਾਂ ਆਨਲਾਈਨ ਕਾਮਨ ਐਂਟਰੈਂਸ ਐਗਜ਼ਾਮੀਨੇਸ਼ਨ (CEE) ‘ਚ ਹਾਜ਼ਰ ਹੋਣਾ ਹੋਵੇਗਾ। ਇਸ ਤੋਂ ਬਾਅਦ ਉਮੀਦਵਾਰਾਂ ਨੂੰ ਫਿਜ਼ੀਕਲ ਫਿਟਨੈਸ ਟੈਸਟ ਅਤੇ ਮੈਡੀਕਲ ਜਾਂਚ ਤੋਂ ਗੁਜ਼ਰਨਾ ਹੋਵੇਗਾ।
ਫੌਜ ਵੱਲੋਂ ਵੱਖ-ਵੱਖ ਅਖਬਾਰਾਂ ‘ਚ ਪ੍ਰਕਿਰਿਆ ‘ਚ ਬਦਲਾਅ ਦੇ ਇਸ਼ਤਿਹਾਰ ਦਿੱਤੇ ਗਏ ਹਨ। ਹਾਲਾਂਕਿ, ਸੂਤਰਾਂ ਨੇ ਸ਼ਨੀਵਾਰ ਨੂੰ ਕਿਹਾ ਕਿ ਇਸ ਸਬੰਧ ਵਿੱਚ ਇੱਕ ਨੋਟੀਫਿਕੇਸ਼ਨ ਫਰਵਰੀ ਦੇ ਅੱਧ ਤੱਕ ਜਾਰੀ ਹੋਣ ਦੀ ਉਮੀਦ ਹੈ। ਸੂਤਰ ਨੇ ਦੱਸਿਆ ਕਿ ਭਰਤੀ ਲਈ ਪਹਿਲੀ ਆਨਲਾਈਨ ਪ੍ਰੀਖਿਆ ਅਪ੍ਰੈਲ ‘ਚ ਦੇਸ਼ ਭਰ ‘ਚ ਲਗਭਗ 200 ਥਾਵਾਂ ‘ਤੇ ਕਰਵਾਈ ਜਾ ਸਕਦੀ ਹੈ ਅਤੇ ਇਸ ਲਈ ਸਾਰੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ।
ਇਸ ਲਈ ਨਿਯਮਾਂ ‘ਚ ਬਦਲਾਅ ਕੀਤਾ ਗਿਆ ਹੈ।
ਸੂਤਰ ਨੇ ਕਿਹਾ ਕਿ ਇਸ ਬਦਲਾਅ ਨਾਲ ਭਰਤੀ ਰੈਲੀਆਂ ਦੌਰਾਨ ਦਿਖਾਈ ਦੇਣ ਵਾਲੀ ਭਾਰੀ ਭੀੜ ਨੂੰ ਘੱਟ ਕੀਤਾ ਜਾਵੇਗਾ ਅਤੇ ਭਰਤੀ ਦਾ ਪ੍ਰਬੰਧਨ ਅਤੇ ਸੰਚਾਲਨ ਆਸਾਨ ਹੋ ਜਾਵੇਗਾ।
“ਅਗਨੀਵੀਰ ਭਰਤੀ ਪ੍ਰਕਿਰਿਆ ਲਈ, ਉਮੀਦਵਾਰਾਂ ਨੂੰ ਪਹਿਲਾਂ ਸਰੀਰਕ ਤੰਦਰੁਸਤੀ ਟੈਸਟ ਤੋਂ ਗੁਜ਼ਰਨਾ ਪੈਂਦਾ ਸੀ, ਉਸ ਤੋਂ ਬਾਅਦ ਡਾਕਟਰੀ ਜਾਂਚ ਅਤੇ CEE ਲਈ ਹਾਜ਼ਰ ਹੋਣਾ ਆਖਰੀ ਪੜਾਅ ਸੀ। ਪਰ, ਹੁਣ ਆਨਲਾਈਨ ਪ੍ਰੀਖਿਆ ਪਹਿਲਾ ਪੜਾਅ ਹੈ।