View in English:
May 16, 2024 1:19 am

ਭਾਰਤ – ਨਿਊਜ਼ੀਲੈਂਡ ਵਿਚਾਲੇ ਦੂਜਾ ਇਕ ਦਿਨਾਂ ਕ੍ਰਿਕਟ ਮੈਚ ਹੋਇਆ ਰੱਦ

ਫੈਕਟ ਸਮਾਚਾਰ ਸੇਵਾ

ਹੈਮਿਲਟਨ, ਨਵੰਬਰ 27

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਅੱਜ ਦੂਜਾ ਇਕ ਦਿਨਾਂ ਮੈਚ ਮੀਂਹ ਕਾਰਨ ਰੱਦ ਹੋ ਗਿਆ। ਇਸ ਨਾਲ ਨਿਊਜ਼ੀਲੈਂਡ ਤਿੰਨ ਮੈਚਾਂ ਦੀ ਸੀਰੀਜ਼ ‘ਚ 1-0 ਨਾਲ ਅੱਗੇ ਹੈ। ਇਸ ਤੋਂ ਪਹਿਲਾਂ ਮੈਚ ਦੌਰਾਨ ਬਾਰਸ਼ ਕਾਰਨ ਦੂਜੀ ਵਾਰ ਖੇਡ ਨੂੰ ਰੋਕ ਦਿੱਤਾ ਗਿਆ।

ਭਾਰਤ ਨੇ ਜਦੋਂ 12.5 ਓਵਰਾਂ ਵਿੱਚ ਇੱਕ ਵਿਕਟ ‘ਤੇ 89 ਦੌੜਾਂ ਬਣਾਈਆਂ ਤਾਂ ਮੀਂਹ ਕਾਰਨ ਦੂਜੀ ਵਾਰ ਖੇਡ ਰੋਕੀ ਗਈ। ਖੇਡ ਨੂੰ ਰੋਕਣ ਦੇ ਸਮੇਂ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ 45 ਦੌੜਾਂ ਬਣਾ ਕੇ ਖੇਡ ਰਹੇ ਸਨ, ਜਦਕਿ ਸੂਰਿਆਕੁਮਾਰ ਯਾਦਵ 34 ਦੌੜਾਂ ਬਣਾ ਕੇ ਖੇਡ ਰਹੇ ਸਨ। ਇਸ ਤੋਂ ਪਹਿਲਾਂ ਮੀਂਹ ਕਾਰਨ ਕਰੀਬ ਚਾਰ ਘੰਟੇ ਦੇਰੀ ਨਾਲ ਮੈਚ ਸ਼ੁਰੂ ਹੋਣ ਕਾਰਨ ਉਸ ਨੂੰ 29 ਓਵਰਾਂ ਦਾ ਕਰ ਦਿੱਤਾ ਗਿਆ।

Leave a Reply

Your email address will not be published. Required fields are marked *

View in English