ਫੈਕਟ ਸਮਾਚਾਰ ਸੇਵਾ
ਬੀਕਾਨੇਰ , ਮਈ 8
ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਵਿੱਚ ਇੱਕ ਦੁਕਾਨ ਵਿੱਚ ਹੋਏ ਵੱਡੇ ਗੈਸ ਸਿਲੰਡਰ ਧਮਾਕੇ ਵਿੱਚ 9 ਲੋਕਾਂ ਦੀ ਮੌਤ ਹੋ ਗਈ ਤੇ ਅੱਠ ਹੋਰ ਗੰਭੀਰ ਜ਼ਖ਼ਮੀ ਹੋ ਗਏ। ਇਹ ਘਟਨਾ ਬੀਕਾਨੇਰ ਸ਼ਹਿਰ ਦੇ ਸਭ ਤੋਂ ਵਿਅਸਤ ਕੋਤਵਾਲੀ ਥਾਣਾ ਖੇਤਰ ਵਿੱਚ ਸਥਿਤ ਮਦਨ ਮਾਰਕੀਟ ਵਿੱਚ ਵਾਪਰੀ। ਧਮਾਕੇ ਨਾਲ ਉਸ ਇਮਾਰਤ ਨੂੰ ਨੁਕਸਾਨ ਪਹੁੰਚਿਆ ਜਿਸ ਵਿੱਚ ਦੁਕਾਨ ਸਥਿਤ ਸੀ।
ਧਮਾਕਾ ਇੰਨਾ ਜ਼ਬਰਦਸਤ ਸੀ ਕਿ ਮਾਰਕੀਟ ਦੀ ਪਹਿਲੀ ਮੰਜ਼ਿਲ ਦੀ ਛੱਤ ਡਿੱਗ ਗਈ, ਜਿਸ ਨਾਲ ਦਰਜਨਾਂ ਲੋਕ ਮਲਬੇ ਹੇਠ ਦੱਬ ਗਏ। ਏਐਸਪੀ ਵਿਸ਼ਾਲ ਜੰਗੀਦ ਨੇ ਕਿਹਾ, “ਇਹ ਘਟਨਾ ਇੱਕ ਦੁਕਾਨ ਵਿੱਚ ਵਾਪਰੀ ਜਿੱਥੇ ਸੋਨੇ ਅਤੇ ਚਾਂਦੀ ਨਾਲ ਸਬੰਧਤ ਕੰਮ ਕੀਤਾ ਜਾਂਦਾ ਸੀ। ਹੁਣ ਤੱਕ ਅੱਠ ਲੋਕਾਂ ਦੀ ਮੌਤ ਹੋ ਚੁੱਕੀ ਹੈ।” ਐਨਡੀਆਰਐਫ, ਐਸਡੀਆਰਐਫ, ਸਿਵਲ ਡਿਫੈਂਸ ਅਤੇ ਪੁਲਿਸ ਦੀਆਂ ਸਾਂਝੀਆਂ ਟੀਮਾਂ ਨੇ ਮਲਬੇ ਵਿੱਚੋਂ ਪੰਜ ਹੋਰ ਲਾਸ਼ਾਂ ਕੱਢੀਆਂ, ਜਿਸ ਤੋਂ ਬਾਅਦ ਬਚਾਅ ਕਾਰਜ ਜਾਰੀ ਰਿਹਾ।