ਮਨਾਲੀ ‘ਚ ਖਰੀਦੀ ਜ਼ਮੀਨ
ਫੈਕਟ ਸਮਾਚਾਰ ਸੇਵਾ
ਕੁੱਲੂ, ਜਨਵਰੀ 24
ਫਿਲਮੀ ਦੁਨੀਆ ਅਤੇ ਰਾਜਨੀਤੀ ਤੋਂ ਬਾਅਦ ਹੁਣ ਬਾਲੀਵੁੱਡ ਕੁਈਨ ਕੰਗਨਾ ਰਣੌਤ ਹੋਟਲ ਇੰਡਸਟਰੀ ‘ਚ ਐਂਟਰੀ ਕਰਨ ਜਾ ਰਹੀ ਹੈ। ਉਨ੍ਹਾਂ ਨੇ ਮਨਾਲੀ ‘ਚ ਪੰਜ ਤਾਰਾ ਹੋਟਲ ਬਣਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਇਸ ਦੇ ਲਈ ਜ਼ਮੀਨ ਦੀ ਰਜਿਸਟਰੀ ਵੀ ਕਰਵਾਈ ਗਈ ਹੈ।
ਪਿਛਲੇ ਹਫਤੇ ਰਿਲੀਜ਼ ਹੋਈ ਕੰਗਨਾ ਦੀ ਬਹੁਚਰਚਿਤ ਫਿਲਮ ‘ਐਮਰਜੈਂਸੀ’ ਨੇ ਸੱਤ ਦਿਨਾਂ ‘ਚ ਕਰੀਬ 15 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ। ਇਸ ਦੇ ਨਾਲ ਹੀ ਇਸ ਫਿਲਮ ਦੇ ਸੈਟੇਲਾਈਟ, ਮਿਊਜ਼ਿਕ ਅਤੇ ਓਟੀਟੀ ਰਾਈਟਸ ਵੀ ਕਈ ਕਰੋੜ ‘ਚ ਵਿਕਣ ਦੀ ਗੱਲ ਕਹੀ ਜਾ ਰਹੀ ਹੈ। ਇਸ ਲਈ ਕੰਗਨਾ ਇਸ ਫਿਲਮ ਦੀ ਕਮਾਈ ਮੁੰਬਈ ਦੀ ਬਜਾਏ ਮਨਾਲੀ ‘ਚ ਨਿਵੇਸ਼ ਕਰ ਰਹੀ ਹੈ। ਕੰਗਨਾ ਹੁਣ ਆਪਣਾ ਕਾਰੋਬਾਰ ਵਧਾਉਣ ਅਤੇ ਹੋਟਲ ਇੰਡਸਟਰੀ ‘ਚ ਐਂਟਰੀ ਕਰਨ ਜਾ ਰਹੀ ਹੈ। ਬਾਲੀਵੁੱਡ ਕੁਈਨ ਨੇ ਮਨਾਲੀ ਵਿੱਚ ਇੱਕ ਪੰਜ ਤਾਰਾ ਹੋਟਲ ਬਣਾਉਣ ਦਾ ਫੈਸਲਾ ਕੀਤਾ ਹੈ। ਉਸ ਨੇ ਇਸ ਪ੍ਰੋਜੈਕਟ ਲਈ ਮਨਾਲੀ ਵਿੱਚ ਇੱਕ ਪਲਾਟ ਖਰੀਦਿਆ ਹੈ।
ਹੋਟਲ ਲਈ ਖਰੀਦੀ ਗਈ ਜ਼ਮੀਨ ਦੇ ਦਸਤਾਵੇਜ਼ਾਂ ਲਈ ਹੁਣ ਕੰਗਨਾ ਮਨਾਲੀ ਦੇ ਤਹਿਸੀਲਦਾਰ ਕੋਲ ਪਹੁੰਚੀ। ਉਸ ਨੇ ਤਹਿਸੀਲਦਾਰ ਤੋਂ ਪਲਾਟ ਦੀ ਰਜਿਸਟਰੀ ਕਰਵਾ ਲਈ। ਤਹਿਸੀਲਦਾਰ ਦਫ਼ਤਰ ਜਾਣ ਲਈ ਮਨਾਲੀ ਦੇ ਮਾਲ ਰੋਡ ਤੋਂ ਲੰਘ ਰਹੀ ਕੰਗਨਾ ਨੂੰ ਦੇਖਣ ਲਈ ਭਾਰੀ ਭੀੜ ਇਕੱਠੀ ਹੋ ਗਈ। ਕੰਗਨਾ ਦੇ ਪਿਤਾ ਅਮਰਦੀਪ ਰਣੌਤ ਨੇ ਦੱਸਿਆ ਕਿ ਜ਼ਮੀਨ ਦੀ ਰਜਿਸਟਰੀ ਹੋ ਚੁੱਕੀ ਹੈ।