View in English:
March 10, 2025 11:57 am

ਫਾਜ਼ਿਲਕਾ ਪੁਲਿਸ ਨੇ ਨਸ਼ਾ ਤਸਕਰ ਦੇ ਘਰ ਤੇ ਚਲਾਇਆ ਬੁਲਡੋਜ਼ਰ

ਫੈਕਟ ਸਮਾਚਾਰ ਸੇਵਾ

ਫਾਜ਼ਿਲਕਾ , ਮਾਰਚ 9

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਫਾਜ਼ਿਲਕਾ ਪੁਲਿਸ ਵੱਲੋਂ ਇੱਕ ਨਸ਼ਾ ਤਸਕਰ ਤੇ ਵੱਡੀ ਕਾਰਵਾਈ ਕੀਤੀ ਗਈ। ਜ਼ਿਲ੍ਹਾ ਪੁਲਿਸ ਵੱਲੋਂ ਪਿੰਡ ਸੀਡ ਫਾਰਮ ਵਿੱਚ ਇੱਕ ਨਸ਼ਾ ਤਸਕਰ ਦੇ ਘਰ ਬਲਡੋਜ਼ਰ ਚਲਾਇਆ ਗਿਆ।

ਇਸ ਮੌਕੇ ਐਸਐਸਪੀ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਨਸ਼ਿਆਂ ਖਿਲਾਫ ਵਿੱਢੀ ਫੈਸਲਾਕੁਨ ਮੁਹਿੰਮ ਦੇ ਤਹਿਤ ਜ਼ਿਲਾ ਪੁਲਿਸ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਬੋਹੜ ਸਿੰਘ ਨਾਂ ਦੇ ਜਿਸ ਵਿਅਕਤੀ ਦਾ ਘਰ ਢਾਇਆ ਗਿਆ ਹੈ ਉਸ ਤੇ ਨਸ਼ਾ ਤਸਕਰੀ ਸਬੰਧੀ 21 ਪਰਚੇ ਦਰਜ ਹਨ। ਉਹਨਾਂ ਨੇ ਕਿਹਾ ਕਿ ਜੋ ਕੋਈ ਵੀ ਨਸ਼ੇ ਵੇਚ ਕੇ ਜਾਇਦਾਦ ਬਣਾਏਗਾ ਉਹ ਸਰਕਾਰ ਵੱਲੋਂ ਸੀਜ ਕਰ ਲਈ ਜਾਏਗੀ ਜਾਂ ਢਾਹ ਦਿੱਤੀ ਜਾਏਗੀ। ਉਨਾਂ ਨੇ ਕਿਹਾ ਕਿ ਇਹ ਹਾਲੇ ਇਸ ਮੁਹਿੰਮ ਦਾ ਆਗਾਜ਼ ਹੈ ਅਤੇ ਹੋਰ ਵੀ ਜਿਨਾਂ ਲੋਕਾਂ ਨੇ ਨਸ਼ੇ ਦੀ ਤਸਕਰੀ ਕਰਕੇ ਜਾਇਦਾਤਾਂ ਬਣਾਈਆਂ ਗਈਆਂ ਹਨ, ਉਹਨਾਂ ਤੇ ਬੁਲਡੋਜ਼ਰ ਐਕਸ਼ਨ ਹੋਵੇਗਾ। ਉਨਾਂ ਨੇ ਆਖਿਆ ਕਿ ਪੰਜਾਬ ਸਰਕਾਰ ਦੀ ਇਸ ਮੁਹਿੰਮ ਦਾ ਲੋਕਾਂ ਵੱਲੋਂ ਵੀ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਲੋਕ ਵੱਡੇ ਪੱਧਰ ਤੇ ਨਸ਼ੇ ਤਸਕਰੀ ਕਰਨ ਵਾਲਿਆਂ ਦੀਆਂ ਸੂਚਨਾਵਾਂ ਪੁਲਿਸ ਨੂੰ ਦੇ ਰਹੇ ਹਨ। ਉਨਾਂ ਨੇ ਕਿਹਾ ਕਿ ਸਮਾਜ ਤੋਂ ਮਿਲ ਰਹੇ ਸਹਿਯੋਗ ਨਾਲ ਅਸੀਂ ਇਸ ਕੋਹੜ ਨੂੰ ਬਹੁਤ ਜਲਦੀ ਖਤਮ ਕਰਨ ਵਿੱਚ ਕਾਮਯਾਬ ਹੋਵਾਂਗੇ। ਉਨਾਂ ਨੇ ਲੋਕਾਂ ਤੋਂ ਮਿਲ ਰਹੇ ਸਹਿਯੋਗ ਲਈ ਲੋਕਾਂ ਦਾ ਧੰਨਵਾਦ ਵੀ ਕੀਤਾ।
ਐਸਐਸਪੀ ਵਰਿੰਦਰ ਸਿੰਘ ਬਰਾੜ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕਰਨ ਦੇ ਨਾਲ ਨਾਲ ਸੰਪਰਕ ਪ੍ਰੋਗਰਾਮ ਵੀ ਸ਼ੁਰੂ ਕੀਤਾ ਗਿਆ ਹੈ ਜਿਸ ਦੇ ਤਹਿਤ ਪਿੰਡ ਪਿੰਡ ਜਾ ਕੇ ਲੋਕਾਂ ਨਾਲ ਰਾਬਤਾ ਕੀਤਾ ਜਾ ਰਿਹਾ ਹੈ। ਜਿੱਥੋਂ ਮਿਲਣ ਵਾਲੇ ਫੀਡਬੈਕ ਨਾਲ ਨਸ਼ਿਆਂ ਖਿਲਾਫ ਇਹ ਲੜਾਈ ਹੋਰ ਵੀ ਤੇਜ਼ ਅਤੇ ਸਪਸ਼ਟ ਹੋ ਗਈ ਹੈ ।
ਇਸ ਮੌਕੇ ਪਿੰਡ ਦੇ ਲੋਕਾਂ ਨੇ ਪੁਲਿਸ ਕਾਰਵਾਈ ਦਾ ਜ਼ੋਰਦਾਰ ਸਵਾਗਤ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਨਾਲ ਨਸ਼ਾ ਤਸਕਰਾਂ ਦੇ ਹੌਸਲੇ ਟੁੱਟਣਗੇ ਅਤੇ ਸਮਾਜ ਨੂੰ ਨਸ਼ਾ ਮੁਕਤ ਕਰਨ ਦੀ ਪੰਜਾਬ ਸਰਕਾਰ ਦੀ ਮੁਹਿੰਮ ਸਫਲ ਹੋਵੇਗੀ।
ਇਸ ਮੌਕੇ ਡੀਐਸ ਪੀ ਡੀ ਬਲਕਾਰ ਸਿੰਘ, ਡੀਐਸਪੀ ਅਬੋਹਰ ਸੁਖਜਿੰਦਰ ਸਿੰਘ, ਐਸਐਚਓ ਮਨਿੰਦਰ ਸਿੰਘ ਅਤੇ ਪ੍ਰੋਮੀਲਾ ਰਾਣੀ ਵੀ ਹਾਜ਼ਰ ਸਨ।

ਧੋਖਾਧੜੀ ਤੇ ਬਕਾਇਆ ਨਾ ਦੇਣ ਦੇ ਸਨ ਦੋਸ਼

Leave a Reply

Your email address will not be published. Required fields are marked *

View in English