View in English:
October 5, 2024 3:28 pm

ਨਿਊਯਾਰਕ ’ਚ ‘ਇੰਡੀਆ ਡੇ ਪਰੇਡ’ ਦਾ ਹਿੱਸਾ ਬਣੇਗਾ ਰਾਮ ਮੰਦਰ ਦਾ ਮਾਡਲ

ਫੈਕਟ ਸਮਾਚਾਰ ਸੇਵਾ

ਵਾਸ਼ਿੰਗਟਨ , ਜੁਲਾਈ 4

ਨਿਊਯਾਰਕ ’ਚ 18 ਅਗਸਤ ਨੂੰ ‘ਇੰਡੀਆ ਡੇ ਪਰੇਡ’ ਦੌਰਾਨ ਰਾਮ ਮੰਦਰ ਦਾ ਮਾਡਲ ਪ੍ਰਦਰਸ਼ਿਤ ਕੀਤਾ ਜਾਵੇਗਾ। ਇਸ ’ਚ ਨਿਊਯਾਰਕ ਤੇ ਉਸ ਦੇ ਆਲੇ-ਦੁਆਲੇ ਸਥਿਤ ਇਲਾਕਿਆਂ ’ਚੋਂ ਹਜ਼ਾਰਾਂ ਭਾਰਤੀ ਅਮਰੀਕੀ ਸ਼ਾਮਲ ਹੋਣਗੇ। ਵਿਸ਼ਵ ਹਿੰਦੂ ਪ੍ਰੀਸ਼ਦ ਅਮਰੀਕਾ ਦੇ ਸਕੱਤਰ ਜਨਰਲ ਅਮਿਤਾਭ ਮਿੱਤਲ ਮੁਤਾਬਕ ਮੰਦਰ ਦਾ ਵਿਸ਼ਾਲ ਮਾਡਲ 18 ਫੁੱਟ ਲੰਬਾ, 9 ਫੁੱਟ ਚੌੜਾ ਤੇ ਅੱਠ ਫੁੱਟ ਉੱਚਾ ਹੋਵੇਗਾ। ਇਹ ਪਹਿਲੀ ਵਾਰ ਹੋਵੇਗਾ ਜਦੋਂ ਰਾਮ ਮੰਦਰ ਦਾ ਮਾਡਲ ਅਮਰੀਕਾ ’ਚ ਪ੍ਰਦਰਸ਼ਿਤ ਕੀਤਾ ਜਾਵੇਗਾ।

ਨਿਊਯਾਰਕ ’ਚ ਹੋਣ ਵਾਲੀ ਸਾਲਾਨਾ ‘ਇੰਡੀਆ ਡੇ ਪਰੇਡ’ ਭਾਰਤ ’ਚੋਂ ਬਾਹਰ ਭਾਰਤ ਦੇ ਆਜ਼ਾਦੀ ਦਿਵਸ ਦਾ ਸਭ ਤੋਂ ਵੱਡਾ ਉਤਸਵ ਹੈ। ਮਿਡਟਾਊਨ ਨਿਊਯਾਰਕ ’ਚ ਈਸਟ 38ਵੀਂ ਸਟ੍ਰੀਟ ਤੋਂ ਈਸਟ 27ਵੀਂ ਸਟ੍ਰੀਟ ਤੱਕ ਚੱਲਣ ਵਾਲੀ ਸਾਲਾਨਾ ਪਰੇਡ ਨੂੰ ਆਮ ਤੌਰ ’ਤੇ 1,50,000 ਤੋਂ ਜ਼ਿਆਦਾ ਲੋਕ ਦੇਖਦੇ ਹਨ। ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨ ਵੱਲੋਂ ਕਰਵਾਈ ਜਾਣ ਵਾਲੀ ਇਸ ਪਰੇਡ ’ਚ ਨਿਊਯਾਰਕ ਦੀਆਂ ਸੜਕਾਂ ’ਤੇ ਵੱਖ-ਵੱਖ ਭਾਰਤੀ ਅਮਰੀਕੀ ਭਾਈਚਾਰਿਆਂ ਤੇ ਸੰਸਕ੍ਰਿਤੀ ਦੀ ਵਿਭਿੰਨਤਾ ਨੂੰ ਦਰਸਾਉਂਦੀਆਂ ਕਈ ਝਾਕੀਆਂ ਦਿਖਾਈ ਦੇਣਗੀਆਂ।

Leave a Reply

Your email address will not be published. Required fields are marked *

View in English