View in English:
September 20, 2024 8:09 pm

ਡੀ ਸੀ ਹਿਮਾਂਸ਼ੂ ਜੈਨ ਵਲੋਂ ਨਸ਼ਾ ਛਡਾਓ ਕੇਂਦਰ ਦਾ ਅਚਨਚੇਤ ਦੌਰਾ

ਫੈਕਟ ਸਮਾਚਾਰ ਸੇਵਾ

ਰੂਪਨਗਰ, ਸਤੰਬਰ 20

ਪੰਜਾਬ ਸਰਕਾਰ ਵਲੋਂ ਚਲਾਈ ਗਈ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਪੀੜ੍ਹਤਾਂ ਨੂੰ ਸਰਕਾਰੀ ਨਸ਼ਾ ਛਡਾਉ ਕੇਂਦਰਾ ਅਤੇ ਓਟ ਕਲੀਨਿਕਾਂ ਰਾਹੀਂ ਇਲਾਜ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵਲੋਂ ਸਿਵਲ ਹਸਪਤਾਲ ਵਿਖੇ ਸਥਿਤ ਨਸ਼ਾ ਛਡਾਉ ਕੇਂਦਰ ਦਾ ਅਚਨਚੇਤ ਦੌਰਾ ਕੀਤਾ ਗਿਆ।

ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਨਸ਼ਾ ਛਡਾਉ ਕੇਂਦਰ ਵਿਖੇ ਦਾਖਲ ਮਰੀਜਾਂ ਨੂੰ ਮਿਲ ਰਹੀਆਂ ਇਲਾਜ ਸੇਵਾਵਾਂ ਬਾਰੇ ਪੁੱਛਿਆ ਗਿਆ ਅਤੇ ਮਰੀਜਾਂ ਨੂੰ ਨਸ਼ਾ ਛੱਡਣ ਉਪਰੰਤ ਤੰਦਰੁਸਤ ਅਤੇ ਸਿਹਤਮੰਦ ਜਿੰਦਗੀ ਜਿਊਣ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਮਰੀਜਾਂ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਨਸ਼ਾ ਪੀੜ੍ਹਤ ਨੂੰ ਇਲਾਜ ਮੁਕੰਮਲ ਕਰਵਾਉਣ ਉਪਰੰਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨੌਕਰੀ ਹਾਸਲ ਕਰਨ ਲਈ ਪੂਰੀ ਮੱਦਦ ਕੀਤੀ ਜਾਵੇਗੀ ਜਿਸ ਲਈ ਨੌਜਵਾਨ ਦ੍ਰਿੜਤਾ ਨਾਲ ਨਸ਼ਿਆਂ ਦਾ ਪੂਰਨ ਤੌਰ ਉਤੇ ਤਿਆਗ ਕਰਨ।

ਹਿਮਾਂਸ਼ੂ ਜੈਨ ਨੇ ਮਾਨਸਿਕ ਰੋਗਾਂ ਦੇ ਮਾਹਿਰ ਕੰਵਰਬੀਰ ਸਿੰਘ ਗਿੱਲ ਅਤੇ ਨਸ਼ਾ ਛਡਾਉ ਕੇਂਦਰ ਦੇ ਸਮੂਹ ਸਟਾਫ ਨਾਲ ਇਲਾਜ ਸਬੰਧਿਤ ਤਕਨੀਕੀ ਪ੍ਰਕੀਰਿਆ ਦੀ ਜਾਣਕਾਰੀ ਲਈ ਗਈ ਅਤੇ ਨਸ਼ਾ ਪੀੜ੍ਹਤਾਂ ਦੇ ਆਤਮ ਵਿਸ਼ਵਾਸ ਅਤੇ ਮਨੋਸਥਿਤੀ ਨੂੰ ਮਜਬੂਤ ਕਰਨ ਲਈ ਯੋਗ, ਅਧਿਆਤਮ, ਕਸਰਤ ਆਦਿ ਰਾਹੀਂ ਮੁੜ ਵਸੇਬੇ ਦੇ ਰਾਹ ਯਕੀਨੀ ਕਰਨ ਦੀ ਹਦਾਇਤ ਕੀਤੀ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਜ਼ਿਲ੍ਹਾ ਵਾਸੀਆਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਡਾਇਲੈਸਿਸ ਯੂਨਿਟ, ਜੱਚਾ ਬੱਚਾ ਹਸਪਤਾਲ, ਤੇ ਜਨਰਲ ਵਾਰਡ ਦਾ ਵੀ ਜਾਇਜ਼ਾ ਲਿਆ ਗਿਆ ਅਤੇ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਨੂੰ ਤਨਦੇਹੀ ਨਾਲ ਮਰੀਜਾਂ ਦੀ ਦੇਖਭਾਲ ਕਰਨ ਲਈ ਕਿਹਾ ਗਿਆ।

ਉਨ੍ਹਾਂ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਦੀ ਸਭ ਤੋਂ ਵੱਧ ਤਰਜ਼ੀਹ ਸਿਹਤ ਵਿਭਾਗ ਹੈ ਅਤੇ ਉਨ੍ਹਾਂ ਵਲੋਂ ਮਰੀਜ਼ਾਂ ਤੇ ਡਾਕਟਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਸਰਕਾਰੀ ਹਸਪਤਾਲ ਵਿਚ ਜਿਸ ਵੀ ਚੀਜ਼ ਦੀ ਲੋਂੜ ਹੈ ਉਹ ਸਰਕਾਰ ਵੱਲੋਂ ਹਸਪਤਾਲ ਵਿੱਚ ਮੁਹੱਈਆ ਕਰਵਾਈ ਜਾਵੇਗੀ। ਸਿਵਲ ਹਸਪਤਾਲ ਵਿੱਚ ਡਾਕਟਰਾਂ ਦੀ ਸੁਰੱਖਿਆ ਲਈ ਮੁਕਮੰਲ ਪ੍ਰਬੰਧ ਕੀਤੇ ਕੀਤੇ ਗਏ ਹਨ।

ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਆਮ ਲੋਕਾਂ ਪੌਸ਼ਟਿਕ ਅਤੇ ਗੁਣਵੱਤਾ ਵਾਲਾ ਭੋਜਨ ਮੁਹੱਈਆ ਕਰਵਾਉਣ ਦੇ ਲਈ ਉਨ੍ਹਾਂ ਕਿਹਾ ਕਿ ਫੂਡ ਸੇਫਟੀ ਵਿਭਾਗ ਵਲੋਂ ਖਾਦ ਪਦਾਰਥ ਤੇ ਭੋਜਨ ਪਦਾਰਥ ਬਣਾਉਣ ਵਾਲੇ ਉਤਪਾਦਕਾਂ ਅਤੇ ਵਿਕਰੇਤਾਵਾਂ ਦੇ ਸੈਂਪਲ ਭਰੇ ਜਾਣਗੇ ਮਿਠਾਈ ਦੀ ਦੁਕਾਨਾਂ ਦੇ ਸੈਂਪਲ ਲਏ ਜਾਣਗੇ। ਜਿਸ ਉਪਰੰਤ ਦੁਕਾਨਾਂ ਨੂੰ ਸਫਾਈ ਦੇ ਆਧਾਰ ਉਤ ਰੇਟਿੰਗ ਦਿਤੀ ਜਾਵੇਗੀ।

Leave a Reply

Your email address will not be published. Required fields are marked *

View in English