View in English:
October 25, 2024 8:53 pm

ਡਿਪਟੀ ਡਾਇਰੈਕਟਰ ਵੱਲੋਂ ਸਲੱਮ ਏਰੀਆ ‘ਚ ਜਾ ਕੇ ਡੇਂਗੂ ਦੀਆ ਟੀਮਾਂ ਦਾ ਨਿਰੀਖਣ

ਫੈਕਟ ਸਮਾਚਾਰ ਸੇਵਾ

ਰੂਪਨਗਰ, ਅਕਤੂਬਰ 25

ਪੰਜਾਬ ਨੂੰ ਡੇਂਗੂ ਮੁਕਤ ਕਰਨ ਲਈ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਡਿਪਟੀ ਡਾਇਰੈਕਟਰ ਡਾ. ਸੁਰਿੰਦਰ ਕੌਰ ਅਤੇ ਡਾ. ਨਵਰੂਪ ਕੌਰ, ਡਾ. ਪ੍ਰਭਲੀਨ ਕੌਰ ਸਟੇਟ ਪੱਧਰ ਦੀ ਟੀਮ ਵੱਲੋਂ ਸਲੱਮ ਏਰੀਆ ਸਦਾ ਬਰਤ ਅਤੇ ਰੋਪੜ ਆਮ ਆਦਮੀ ਕਲੀਨ ਨਵੀ ਅਨਾਜ ਮੰਡੀ ਵਿਖੇ ਹਰ ਸ਼ੁਕਰਵਾਰ ਡੇਂਗੂ ਤੇ ਵਾਰ ਦੇ ਤਹਿਤ ਘਰ ਘਰ ਜਾ ਕੇ ਜਿਲਾ ਰੂਪਨਗਰ ਦੀਆਂ ਜੋ ਟੀਮਾਂ ਡੇਂਗੂ ਦੇ ਸੰਬੰਧ ਵਿੱਚ ਕੰਮ ਕਰ ਰਹੀਆਂ ਹਨ ਉਹਨਾਂ ਟੀਮਾਂ ਦਾ ਨਿਰੀਖਣ ਕੀਤਾ ਗਿਆ ਅਤੇ ਲੋਕਾਂ ਨੂੰ ਡੇਂਗੂ ਸਬੰਧੀ ਜਾਗਰੂਕ ਕੀਤਾ ਗਿਆ।

ਇਸ ਮੌਕੇ ਉਹਨਾਂ ਨੇ ਦੱਸਿਆ ਕਿ ਰੂਪਨਗਰ ਸ਼ਹਿਰ ਅਤੇ ਰੂਪਨਗਰ ਦੇ ਪੇਂਡੂ ਖੇਤਰ ਵਿੱਚ ਡੇਂਗੂ ਦਾ ਲਾਰਵਾ ਚੈੱਕ ਕਰਕੇ ਨਸ਼ਟ ਕਰਨ ਲਈ ਹਰ ਸ਼ੁਕਰਵਾਰ ਡੇਂਗੂ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਉਹਨਾਂ ਲੋਕਾਂ ਨੂੰ ਡੇਂਗੂ ਤੋਂ ਬਚਾਅ ਸਬੰਧੀ ਵੀ ਜਾਗਰੂਕ ਕੀਤਾ ਅਤੇ ਉਸ ਦੇ ਲੱਛਣਾਂ ਸਬੰਧੀ ਜਾਣਕਾਰੀ ਦਿੱਤੀ। ਉਹਨਾਂ ਵੱਲੋਂ ਦੱਸਿਆ ਗਿਆ ਕਿ ਡੇਂਗੂ ਇੱਕ ਮਾਦਾ ਮੱਛਰ ਏਡੀਜ਼ ਐਜਿਪਟੀ ਦੇ ਕੱਟਣ ਨਾਲ ਹੁੰਦਾ ਹੈ ਇਸ ਮੱਛਰ ਦੀ ਪਛਾਣ ਇਹ ਹੈ ਕਿ ਇਸ ਦੇ ਸਰੀਰ ਤੇ ਚਿੱਟੀਆਂ ਧਾਰੀਆਂ ਪਾਈਆਂ ਜਾਂਦੀਆਂ ਹਨ ਇਹ ਮੱਛਰ ਹਮੇਸ਼ਾ ਦਿਨ ਵੇਲੇ ਹੀ ਕੱਟਦਾ ਇਸ ਤੋਂ ਬਚਾਅ ਲਈ ਸਾਨੂੰ ਦਿਨ ਵਿੱਚ ਹਮੇਸ਼ਾ ਪੂਰੇ ਸਰੀਰ ਨੂੰ ਢੱਕਣ ਵਾਲੇ ਕੱਪੜੇ ਪਾ ਕੇ ਰੱਖਣੇ ਚਾਹੀਦੇ ਹਨ ਅਤੇ ਬਾਹਰ ਜਾਣ ਵੇਲੇ ਹਮੇਸ਼ਾ ਆਪਣੇ ਸਰੀਰ ਨੂੰ ਢੱਕ ਕੇ ਰੱਖੋ ਮੱਛਰ ਭਜਾਉਣ ਵਾਲੀਆਂ ਕਰੀਮਾਂ ਦਾ ਇਸਤੇਮਾਲ ਕਰੋ ਤੇ ਆਪਣੇ ਆਲੇ ਦੁਆਲੇ ਦੀ ਸਫਾਈ ਰੱਖੋ ਮੱਛਰ ਦਾ ਲਾਰਵਾ ਬਹੁਤ ਘੱਟ ਪਾਣੀ ਵਿੱਚ ਵੀ ਪਣਪ ਸਕਦਾ ਹੈ ਜੇਕਰ ਕਿਸੇ ਵਿਅਕਤੀ ਨੂੰ ਬੁਖਾਰ ਮਹਿਸੂਸ ਹੋਵੇ ਤਾਂ ਤੁਰੰਤ ਡਾਕਟਰੀ ਸਲਾਹ ਅਨੁਸਾਰ ਇਲਾਜ ਕਰਵਾਉਣਾ ਚਾਹੀਦਾ ਹੈ। ਇਸ ਸਮੇਂ ਘਰੇਲੂ ਇਲਾਜ ਜਾਂ ਇਲਾਜ ਚ ਦੇਰੀ ਕਾਰਨ ਕਈ ਵਾਰ ਖਤਰੇ ਦਾ ਕਾਰਨ ਬਣ ਜਾਂਦਾ ਹੈ। ਕੋਈ ਵੀ ਬੁਖਾਰ ਡੇਂਗੂ ਹੋ ਸਕਦਾ ਹੈ। ਬਿਨਾਂ ਡਾਕਟਰੀ ਸਲਾਹ ਤੋ ਕੋਈ ਵੀ ਦਵਾਈ ਨਾ ਖਾਧੀ ਜਾਵੇ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣਾ ਆਲਾ ਦੁਆਲੇ ਦੀ ਸਾਫ ਸਫਾਈ ਬਹੁਤ ਜਰੂਰੀ ਹੈ ਆਪਣੇ ਆਲੇ ਦੁਆਲੇ ਕਿਤੇ ਵੀ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ।

ਇਸ ਲਈ ਆਪਣੇ ਘਰਾਂ, ਦੁਕਾਨਾਂ ਅਤੇ ਵਰਕਸਾਪਾਂ ਚ ਟਾਇਰ, ਘੜੇ, ਪਾਣੀ ਵਾਲੀਆਂ ਖੇਲਾਂ , ਗਮਲੇ, ਕੂਲਰਾਂ ਅਤੇ ਫਰਿੱਜ ਦੇ ਬੈਕ ਟਰੇਅ ਆਦਿ ਥਾਵਾਂ ਤੇ ਪਾਣੀ ਨੂੰ ਹਫਤੇ ਚ ਇੱਕ ਦਿਨ ਜਰੂਰ ਸਾਫ ਕੀਤਾ ਜਾਵੇ। ਇਸ ਮੌਕੇ ਡਾ. ਸਵਪਨਜੀਤ ਕੌਰ , ਡਾ. ਜਤਿੰਦਰ ਕੌਰ ,ਡੋਲੀ ਸਿੰਗਲਾ ਅਤੇ ਪੈਰਾ ਮੈਡੀਕਲ ਸਟਾਫ ਹਜ਼ਾਰ ਸੀ।

Leave a Reply

Your email address will not be published. Required fields are marked *

View in English