ਫੈਕਟ ਸਮਾਚਾਰ ਸੇਵਾ
ਜੰਮੂ , ਦਸੰਬਰ 16
ਬਾਲੀਵੁੱਡ ਸੁਪਰਸਟਾਰ ਸੰਨੀ ਦਿਓਲ ਦੀ ਆਉਣ ਵਾਲੀ ਫਿਲਮ ‘ਬਾਰਡਰ-2’ ਦੀ ਸ਼ੂਟਿੰਗ ਜੰਮੂ-ਕਸ਼ਮੀਰ ‘ਚ ਹੋ ਸਕਦੀ ਹੈ। ਇਹ ਫਿਲਮ ਭਾਰਤ ਅਤੇ ਪਾਕਿਸਤਾਨ ਵਿਚਾਲੇ 1971 ਦੀ ਜੰਗ ‘ਤੇ ਆਧਾਰਿਤ ਹੈ। ਸੰਨੀ ਦਿਓਲ ਤੋਂ ਇਲਾਵਾ ਵਰੁਣ ਧਵਨ ਅਤੇ ਦਿਲਜੀਤ ਦੋਸਾਂਝ ਵੀ ਮੁੱਖ ਭੂਮਿਕਾਵਾਂ ‘ਚ ਨਜ਼ਰ ਆਉਣਗੇ। ਸੂਤਰਾਂ ਮੁਤਾਬਕ ਇਸ ਫਿਲਮ ਦੀ ਸ਼ੂਟਿੰਗ ਨਵੰਬਰ 2024 ‘ਚ ਪ੍ਰਸਤਾਵਿਤ ਸੀ, ਪਰ ਕੁਝ ਕਾਰਨਾਂ ਕਰਕੇ ਨਹੀਂ ਹੋ ਸਕੀ। ਹੁਣ ਇਸ ਦੀ ਸ਼ੂਟਿੰਗ ਨਵੇਂ ਸਾਲ ‘ਚ ਕੀਤੀ ਜਾ ਸਕਦੀ ਹੈ।
ਦੱਸਿਆ ਜਾ ਰਿਹਾ ਹੈ ਕਿ ਜੰਮੂ-ਕਸ਼ਮੀਰ ‘ਚ ਸ਼ੂਟਿੰਗ ਲਈ ਦੋ ਥਾਵਾਂ ਦੀ ਚੋਣ ਕੀਤੀ ਗਈ ਹੈ। ਇਸ ਦੇ ਲਈ ਫਿਲਮ ਨਿਰਮਾਤਾਵਾਂ ਨੇ ਭਾਰਤੀ ਫੌਜ ਤੋਂ ਵੀ ਇਜਾਜ਼ਤ ਮੰਗੀ ਹੈ। ਅਜੇ ਤੱਕ ਇਜਾਜ਼ਤ ਨਹੀਂ ਮਿਲੀ ਹੈ। ਫਿਲਮ ਨਿਰਮਾਤਾ ਜੇਪੀ ਦੱਤਾ ਅਤੇ ਉਨ੍ਹਾਂ ਦੀ ਧੀ ਨਿਧੀ ਦੱਤਾ ਨੇ ਫੌਜ ਦੇ ਸਾਬਕਾ ਮੇਜਰ ਨਾਲ ਵੀ ਗੱਲ ਕੀਤੀ ਹੈ। ਉਹ ਦੋਵਾਂ ਨੂੰ 1971 ਦੀ ਜੰਗ ਬਾਰੇ ਅਹਿਮ ਤੱਥ ਦੱਸ ਰਹੇ ਹਨ, ਜਿਸ ਨਾਲ ਇਹ ਫ਼ਿਲਮ ਬਿਲਕੁਲ ਹਕੀਕਤ ਵਰਗੀ ਲੱਗੇਗੀ।
ਦੱਸ ਦੇਈਏ ਕਿ ਪਹਿਲੀ ਫਿਲਮ ਬਾਰਡਰ 1997 ਵਿੱਚ ਰਿਲੀਜ਼ ਹੋਈ ਸੀ। ਇਹ ਫਿਲਮ ਵੀ 1971 ਦੀ ਜੰਗ ‘ਤੇ ਆਧਾਰਿਤ ਸੀ। ਪਹਿਲੇ ਭਾਗ ਦੀ ਸ਼ੂਟਿੰਗ ਰਾਜਸਥਾਨ ਵਿੱਚ ਕੀਤੀ ਗਈ ਸੀ, ਪਰ ਦੇਹਰਾਦੂਨ ਤੋਂ ਇਲਾਵਾ ਦੂਜੇ ਭਾਗ ਦੀ ਸ਼ੂਟਿੰਗ ਜੰਮੂ-ਕਸ਼ਮੀਰ ਵਿੱਚ ਵੀ ਕੀਤੀ ਜਾ ਸਕਦੀ ਹੈ। ਸੰਭਵ ਹੈ ਕਿ ਕਸ਼ਮੀਰ ਅਤੇ ਰਾਜੋਰੀ-ਪੁੰਛ ‘ਚ LOC ‘ਤੇ ਇਸ ਦੀ ਸ਼ੂਟਿੰਗ ਹੋ ਸਕਦੀ ਹੈ।