View in English:
December 22, 2024 8:58 am

ਜੈਪੁਰ : ਹਾਦਸੇ ‘ਚ ਮ੍ਰਿਤਕਾਂ ਦੀ ਗਿਣਤੀ ਵਧੀ

ਫੈਕਟ ਸਮਾਚਾਰ ਸੇਵਾ

ਜੈਪੁਰ , ਦਸੰਬਰ 21

ਜੈਪੁਰ ਵਿੱਚ ਐਲਪੀਜੀ ਟੈਂਕਰ ਧਮਾਕੇ ਵਿੱਚ 2 ਹੋਰ ਮੌਤਾਂ ਹੋ ਗਈਆਂ। ਇਸ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ ਹੁਣ 14 ਹੋ ਗਈ ਹੈ। ਬੀਤੇ ਦਿਨ ਜੈਪੁਰ ਦੇ ਅਜਮੇਰ ਰੋਡ ‘ਤੇ ਹੋਏ ਹਾਦਸੇ ‘ਚ 5 ਲੋਕ ਮੌਕੇ ‘ਤੇ ਹੀ ਜ਼ਿੰਦਾ ਸੜ ਗਏ। ਇਸ ਦੇ ਨਾਲ ਹੀ ਸਵਾਈ ਮਾਨਸਿੰਘ ਹਸਪਤਾਲ ‘ਚ ਇਲਾਜ ਦੌਰਾਨ 7 ਲੋਕਾਂ ਦੀ ਮੌਤ ਹੋ ਗਈ।

ਦਿੱਲੀ ਪਬਲਿਕ ਸਕੂਲ ਨੇੜੇ ਹੋਏ ਹਾਦਸੇ ਵਿੱਚ ਝੁਲਸੇ 35 ਲੋਕ ਅਜੇ ਵੀ ਹਸਪਤਾਲ ਵਿੱਚ ਦਾਖ਼ਲ ਹਨ। ਇਸ ਹਾਦਸੇ ਵਿੱਚ 25 ਲੋਕ 75 ਫੀਸਦੀ ਝੁਲਸ ਗਏ। ਸਵਾਈ ਮਾਨਸਿੰਘ ਹਸਪਤਾਲ ਪਹੁੰਚੀਆਂ ਕਈ ਲਾਸ਼ਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਦਰਅਸਲ ਸ਼ੁੱਕਰਵਾਰ ਸਵੇਰੇ ਭਾਰਤ ਪੈਟਰੋਲੀਅਮ ਦਾ ਟੈਂਕਰ ਅਜਮੇਰ ਤੋਂ ਜੈਪੁਰ ਵੱਲ ਆ ਰਿਹਾ ਸੀ। ਕਰੀਬ 5.44 ਮਿੰਟ ‘ਤੇ ਟੈਂਕਰ ਨੇ ਦਿੱਲੀ ਪਬਲਿਕ ਸਕੂਲ ਦੇ ਸਾਹਮਣੇ ਯੂ-ਟਰਨ ਲੈ ਲਿਆ। ਇਸ ਦੌਰਾਨ ਜੈਪੁਰ ਤੋਂ ਅਜਮੇਰ ਜਾ ਰਹੇ ਇਕ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ।

ਗੇਲ ਇੰਡੀਆ ਲਿਮਟਿਡ ਦੇ ਡੀਜੀਐਮ (ਫਾਇਰ ਐਂਡ ਸੇਫਟੀ) ਸੁਸ਼ਾਂਤ ਕੁਮਾਰ ਸਿੰਘ ਨੇ ਦੱਸਿਆ ਕਿ ਟੱਕਰ ਕਾਰਨ ਟੈਂਕਰ ਦੀਆਂ 5 ਨੋਜ਼ਲਾਂ ਟੁੱਟ ਗਈਆਂ ਅਤੇ 18 ਟਨ (180 ਕੁਇੰਟਲ) ਗੈਸ ਲੀਕ ਹੋ ਗਈ। ਇਸ ਨਾਲ ਇੰਨਾ ਜ਼ਬਰਦਸਤ ਧਮਾਕਾ ਹੋਇਆ ਕਿ ਪੂਰਾ ਇਲਾਕਾ ਅੱਗ ਦੇ ਗੋਲੇ ‘ਚ ਤਬਦੀਲ ਹੋ ਗਿਆ। ਟੈਂਕਰ ਵਿੱਚ ਧਮਾਕਾ ਹੋਣ ਤੋਂ ਕਰੀਬ 200 ਮੀਟਰ ਦੂਰ ਇੱਕ ਹੋਰ ਟੈਂਕਰ ਐਲਪੀਜੀ ਨਾਲ ਭਰਿਆ ਹੋਇਆ ਸੀ। ਖੁਸ਼ਕਿਸਮਤੀ ਰਹੀ ਕਿ ਇਸ ਨੂੰ ਅੱਗ ਨਹੀਂ ਲੱਗੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੈਪੁਰ ਅੱਗ ਦੀ ਘਟਨਾ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਇਸ ਹਾਦਸੇ ਵਿੱਚ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸਦੇ ਨਾਲ ਹੀ ਜ਼ਖਮੀਆਂ ਦੇ ਪਰਿਵਾਰਾਂ ਨੂੰ 50,000 ਰੁਪਏ ਦਿੱਤੇ ਜਾਣਗੇ। ਇਸ ਦੌਰਾਨ ਮੁੱਖ ਮੰਤਰੀ ਭਜਨ ਲਾਲ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਅਤੇ ਜ਼ਖਮੀਆਂ ਨੂੰ 1-1 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।

Leave a Reply

Your email address will not be published. Required fields are marked *

View in English