View in English:
February 24, 2025 12:09 am

ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਪਹਿਲੀ ਮਿੰਨੀ ਮੈਰਾਥਾਨ ਦਾ ਸਫਲਤਾਪੂਰਵਕ ਆਯੋਜਨ

ਫੈਕਟ ਸਮਾਚਾਰ ਸੇਵਾ

ਰੂਪਨਗਰ, ਫਰਵਰੀ 23

ਜ਼ਿਲ੍ਹੇ ਦੇ ਨੌਜਵਾਨਾਂ ਸਿਹਤਮੰਦ ਤੇ ਚੰਗੀ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨ ਦੇ ਮੰਤਵ ਨਾਲ ਨੂੰ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਪਹਿਲੀ ਮਿੰਨੀ ਮੈਰਾਥਾਨ ਦਾ ਆਯੋਜਨ ਬਹੁਤ ਸਫਲਤਾ ਪੂਰਵਕ ਕੀਤਾ ਗਿਆ। ਇਸ ਮਿੰਨੀ ਮੈਰਾਥਨ ਦੀ ਸ਼ੁਰੂਆਤ ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਦਿਨੇਸ਼ ਚੱਡਾ ਵੱਲੋਂ ਨਹਿਰੂ ਸਟੇਡਿਅਮ ਵਿਖੇ ਝੰਡੀ ਦੇ ਕੇ ਕੀਤੀ ਗਈ।

ਇਸ ਮੌਕੇ ਹਲਕਾ ਵਿਧਾਇਕ ਨੇ ਮੈਰਾਥਨ ਵਿੱਚ ਭਾਗ ਲੈਣ ਵਾਲਿਆਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨੀ ਨੂੰ ਕੁਰਾਹੇ ਪੈਣ ਤੋਂ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਇਹ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਆਪਣੀ ਜਿੰਦਗੀ ਨੂੰ ਸਿਹਤਮੰਦ ਢੰਗ ਨਾਲ ਜਿਊਣ ਲਈ ਖੇਡਾਂ ਅਹਿਮ ਭੂਮਿਕਾ ਨਿਭਾਉਂਦੀਆ ਹਨ।

ਉਨ੍ਹਾਂ ਕਿਹਾ ਕਿ ਖੇਡਾਂ ਨਾਲ ਸਾਡੀ ਜ਼ਿਦੰਗੀ ਵਿਚ ਬਹੁਤ ਚੰਗੇ ਨਤੀਜੇ ਦੇਖਣ ਨੂੰ ਮਿਲਦੇ ਹਨ ਜਿਵੇਂ ਸਹਿਣਸ਼ੀਲਤਾ, ਅਨੁਸ਼ਾਸਨ, ਸਦਾਚਾਰ, ਜਿੱਤਣ ਦੀ ਤਾਂਘ, ਆਪਸੀ ਪ੍ਰੇਮ ਪਿਆਰ, ਇਕਜੁੱਟਤਾ, ਸਬਰ ਆਦਿ ਕੁੱਟ-ਕੁੱਟ ਕੇ ਭਰਦੀਆਂ ਹਨ।
ਇਸ ਮੌਕੇ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਕਿਹਾ ਕਿ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਈ ਗਈ ਪਹਿਲੀ ਮਿੰਨੀ ਮੈਰਾਥਨ ਨੂੰ ਜ਼ਿਲ੍ਹਾ ਵਾਸੀਆਂ ਦਾ ਬਹੁਤ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਵਿੱਚ 1200 ਦੇ ਕਰੀਬ ਨੌਜਵਾਨਾਂ ਲੜਕੇ ਲੜਕੀਆਂ, ਬਜ਼ੁਰਗਾਂ, ਮਹਿਲਾਵਾਂ ਅਤੇ ਬੱਚਿਆਂ ਨੇ ਬੜੇ ਉਤਸਾਹ ਨਾਲ ਭਾਗ ਲਿਆ।

ਉਹਨਾਂ ਕਿਹਾ ਕਿ ਅਸੀਂ ਇਸ ਮਿੰਨੀ ਮੈਰਾਥਨ ਦੀ ਸਫਲਤਾ ਨੂੰ ਦੇਖਦੇ ਹੋਏ ਹਰ ਸਾਲ ਕਰਵਾਉਣ ਦਾ ਯਤਨ ਕਰਾਂਗੇ। ਇਸ ਨਾਲ ਜਿੱਥੇ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹ ਮਿਲੇਗਾ ਉੱਥੇ ਹੀ ਆਪਣੀ ਜ਼ਿੰਦਗੀ ਵਿਚ ਸਖਤ ਮਿਹਨਤ ਕਰਕੇ ਸਫਲ ਹੋਣ ਲਈ ਪ੍ਰੇਰਨਾ ਮਿਲੇਗੀ। ਇਸੇ ਦੌਰਾਨ ਉਹਨਾਂ ਪ੍ਰਭ ਆਸਰੇ ਤੋਂ ਆਏ ਦਿਵਿਆਂਗ ਬੱਚਿਆਂ ਅਤੇ ਪ੍ਰਕਾਸ਼ ਮੈਮੋਰੀਅਲ ਸਕੂਲ ਦੇ ਵਿਦਿਆਰਥੀਆਂ ਦਾ ਸਪੈਸ਼ਲ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਆਪਣੀ ਮੁਸ਼ਕਿਲ ਭਰੀ ਜ਼ਿੰਦਗੀ ਦੇ ਬਾਵਜੂਦ ਵੱਧ ਚੜ ਕੇ ਮੈਰਾਥਨ ਵਿੱਚ ਹਿੱਸਾ ਲੈਕੇ ਇਸਨੂੰ ਸਫਲ ਬਣਾਇਆ।

ਉਨਾਂ ਉ-ਜੀਵਨ ਬੈਂਕ, ਰਜਨੀ ਹਰਬਲ, ਲਾਹੌਰੀ ਜੀਰਾ, ਰੂਪਨਗਰ ਪੈਡਲਰ, ਐਨਸੀਸੀ ਅਕੈਡਮੀ, ਰੋਟਰੀ ਕਲੱਬ, ਜ਼ਿਲ੍ਹਾ ਐਥਲੀਕ ਐਸੋਸੀਏਸ਼ਨ, ਪ੍ਰੋ ਅਲਟੀਮੇਟ ਜਿੰਮ, ਅਤੁਲ ਫਿਟਨੈਸ ਮਾਰਸ਼ਲਾਟ ਅਤੇ ਹੋਰ ਸਹਿਯੋਗ ਕਰਨ ਵਾਲਿਆਂ ਨੂੰ ਮੌਕੇ ਉਤੇ ਸਨਮਾਨ ਕੀਤਾ। ਇਸ ਉਪਰੰਤ ਸਰਕਾਰੀ ਕਾਲਜ ਰੋਪੜ ਦੇ ਵਿਦਿਆਰਥੀਆਂ ਵੱਲੋਂ ਭੰਗੜੇ ਦੀ ਪੇਸ਼ਕਾਰੀ ਕਰਕੇ ਮੈਰਾਥਨ ਦੀ ਸਮਾਪਤੀ ਕੀਤੀ।

ਇਸ ਮੈਰਾਥਨ ਵਿਚ ਵਧੀਕ ਡਿਪਟੀ ਕਮਿਸ਼ਨਰ ਚੰਦਰਜਯੋਤੀ ਸਿੰਘ, ਸਹਾਇਕ ਕਮਿਸ਼ਨਰ ਅਰਵਿੰਦਰਪਾਲ ਸਿੰਘ ਸੋਮਲ, ਮੁੱਖ ਮੰਤਰੀ ਫੀਲਡ ਅਫਸਰ ਜਸਜੀਤ ਸਿੰਘ, ਐਸ.ਡੀ.ਐਮ ਨੰਗਲ ਅਨਮਜੋਤ ਕੌਰ, ਐਸਡੀਐਮ ਰੋਪੜ ਸਚਿਨ ਪਾਠਕ, ਐਸਡੀਐਮ ਸ੍ਰੀ ਚਮਕੌਰ ਸਾਹਿਬ ਅਮਰੀਕ ਸਿੰਘ, ਸਿਵਲ ਸਰਜਨ ਰੂਪਨਗਰ ਡਾ. ਤਰਸੇਮ ਸਿੰਘ, ਆਰ ਟੀ ਓ ਗੁਰਵਿੰਦਰ ਸਿੰਘ ਜੌਹਲ, ਜ਼ਿਲ੍ਹਾ ਖੇਡ ਅਫਸਰ ਜਗਜੀਵਨ ਸਿੰਘ, ਤਹਿਸੀਲਦਾਰ ਸੰਦੀਪ ਕੁਮਾਰ ਤਹਿਸੀਲਦਾਰ ਅੰਮ੍ਰਿਤਬੀਰ ਸਿੰਘ, ਨਾਇਬ ਤਹਿਸਲਦਾਰ ਕੁਲਦੀਪ ਸਿੰਘ, ਸ਼ਿਵ ਕੁਮਾਰ, ਕੁਲਤਾਰ ਸਿੰਘ, ਮੋਹਨ ਸਿੰਘ ਚਾਹਲ, ਐੱਮ ਸੀ ਰਾਜੂ ਸਤਿਆਲ, ਸ਼ਿਵ ਕੁਮਾਰ ਲਾਲਪੁਰਾ, ਪ੍ਰਿੰਸੀਪਲ ਆਦਰਸ਼ ਸ਼ਰਮਾ, ਪ੍ਰੋਫੈਸਰ ਨਿਰਮਲ ਬਰਾੜ, ਗੁਰਵਿੰਦਰ ਸਿੰਘ ਰੋਮੀ, ਜ਼ਿਲ੍ਹੇ ਦੇ ਹੋਰ ਅਧਿਕਾਰੀ ਤੇ ਕਰਮਚਾਰੀ, ਸਕੂਲ ਵਿਦਿਆਰਥੀ ਹਾਜ਼ਰ ਸਨ।

Leave a Reply

Your email address will not be published. Required fields are marked *

View in English