ਫੈਕਟ ਸਮਾਚਾਰ ਸੇਵਾ
ਮੁੰਬਈ, ਸਤੰਬਰ 23
ਬਾਲੀਵੁੱਡ ਸਟਾਰ ਜੋੜਾ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ਼ ਜਲਦ ਮਾਤਾ-ਪਿਤਾ ਬਣਨਗੇ। ਇਕ ਸਾਂਝੀ ਪੋਸਟ ਵਿਚ ਜੋੜੇ ਨੇ ਇੰਸਟਾਗ੍ਰਾਮ ’ਤੇ ਇਸ ਖ਼ਬਰ ਦਾ ਐਲਾਨ ਕੀਤਾ। ਉਨ੍ਹਾਂ ਲਿਖਿਆ, ‘‘ਖੁਸ਼ੀ ਅਤੇ ਸ਼ੁਕਰਗੁਜ਼ਾਰੀ ਨਾਲ ਭਰੇ ਦਿਲਾਂ ਨਾਲ ਆਪਣੀ ਜ਼ਿੰਦਗੀ ਦਾ ਸਭ ਤੋਂ ਵਧੀਆ ਅਧਿਆਇ ਸ਼ੁਰੂ ਕਰਨ ਦੇ ਰਾਹ ’ਤੇ’’।