View in English:
October 19, 2024 4:03 pm

ਚੀਨ : ਪਤੀ ਨਾਲ ਝਗੜੇ ਤੋਂ ਬਾਅਦ ਔਰਤ ਨੇ 23ਵੀਂ ਮੰਜ਼ਿਲ ‘ਤੇ ਆਪਣੇ ਬੱਚਿਆਂ ਨੂੰ AC ‘ਤੇ ਬਿਠਾਇਆ, ਫਾਇਰ ਬ੍ਰਿਗੇਡ ਨੇ ਬਚਾਇਆ

ਫੈਕਟ ਸਮਾਚਾਰ ਸੇਵਾ

ਬੀਜਿੰਗ , ਅਕਤੂਬਰ 19

ਮੱਧ ਚੀਨ ਵਿਚ ਆਪਣੇ ਪਤੀ ਨਾਲ ਲੜਾਈ ਤੋਂ ਬਾਅਦ ਇਕ ਔਰਤ ਨੇ ਉਸ ਨੂੰ ਤੰਗ ਕਰਨ ਲਈ ਆਪਣੇ ਦੋ ਛੋਟੇ ਬੱਚਿਆਂ ਨੂੰ ਆਪਣੇ 23ਵੀਂ ਮੰਜ਼ਿਲ ਦੇ ਅਪਾਰਟਮੈਂਟ ਦੇ ਬਾਹਰ ਏਅਰ ਕੰਡੀਸ਼ਨਰ ‘ਤੇ ਬਿਠਾ ਦਿੱਤਾ। ਇਹ ਘਟਨਾ 10 ਅਕਤੂਬਰ ਦੀ ਹੈ। ਹੇਨਾਨ ਪ੍ਰਾਂਤ ਦੇ ਲੁਓਯਾਂਗ ਵਿੱਚ ਗੁਆਂਢੀ ਬੱਚਿਆਂ ਦੇ ਰੋਣ ਅਤੇ ਚੀਕਣ ਦੀ ਆਵਾਜ਼ ਸੁਣ ਕੇ ਆਪਣੇ ਘਰਾਂ ਤੋਂ ਬਾਹਰ ਆ ਗਏ। ਉਨ੍ਹਾਂ ‘ਚੋਂ ਕੁਝ ਨੇ ਘਟਨਾ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਬੱਚਿਆਂ ਨੇ ਸੁਰੱਖਿਆ ਉਪਕਰਣ ਨਹੀਂ ਪਾਏ ਹੋਏ ਸਨ। ਇਸ ਦੌਰਾਨ ਔਰਤ ਆਪਣੇ ਪਤੀ ਨੂੰ ਬੱਚਿਆਂ ਦੇ ਨੇੜੇ ਨਹੀਂ ਜਾਣ ਦੇ ਰਹੀ ਸੀ।

ਬੱਚੀ ਰੋ ਰਹੀ ਸੀ, ਜਦੋਂ ਕਿ ਉਸਦਾ ਭਰਾ ਚੁੱਪਚਾਪ ਬੈਠਾ ਸੀ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਜੋੜੇ ਵਿਚਾਲੇ ਝਗੜਾ ਕਿਸ ਕਾਰਨ ਹੋਇਆ। ਘਟਨਾ ਦੀ ਸੂਚਨਾ ਆਸ-ਪਾਸ ਦੇ ਰਹਿਣ ਵਾਲੇ ਵਿਅਕਤੀ ਨੇ ਪੁਲੀਸ ਨੂੰ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਬੱਚਿਆਂ ਨੂੰ ਬਚਾਇਆ। ਸਥਾਨਕ ਮਹਿਲਾ ਅਤੇ ਚਿਲਡਰਨ ਐਸੋਸੀਏਸ਼ਨ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਪੁਲਿਸ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਔਰਤ ਨੂੰ ਸਜ਼ਾ ਮਿਲੇਗੀ ਜਾਂ ਨਹੀਂ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ।

Leave a Reply

Your email address will not be published. Required fields are marked *

View in English