ਫੈਕਟ ਸਮਾਚਾਰ ਸੇਵਾ
ਗੁਰੂਗ੍ਰਾਮ , ਅਕਤੂਬਰ 26
ਹਰਿਆਣਾ ਦੇ ਗੁਰੂਗ੍ਰਾਮ ਤੋਂ ਵੱਡੀ ਖ਼ਬਰ ਹੈ। ਸਰਸਵਤੀ ਐਨਕਲੇਵ ਦੇ ਜੀ ਬਲਾਕ ਵਿੱਚ ਇੱਕ ਘਰ ਨੂੰ ਅੱਗ ਲੱਗ ਗਈ। ਅੱਗ ‘ਚ ਚਾਰ ਲੋਕ ਜ਼ਿੰਦਾ ਸੜ ਗਏ। ਸਾਰੇ ਮ੍ਰਿਤਕ ਇੱਕ ਕੱਪੜਾ ਕੰਪਨੀ ਵਿੱਚ ਟੇਲਰ ਦਾ ਕੰਮ ਕਰਦੇ ਸਨ।
ਜਾਣਕਾਰੀ ਮੁਤਾਬਕ ਗੁਰੂਗ੍ਰਾਮ ਦੇ ਸਰਸਵਤੀ ਐਨਕਲੇਵ ਦੇ ਜੀ ਬਲਾਕ ‘ਚ ਸ਼ੁੱਕਰਵਾਰ ਦੇਰ ਰਾਤ ਕਰੀਬ 2 ਵਜੇ ਅੱਗ ਲੱਗ ਗਈ। ਅੱਗ ਲੱਗਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਸ਼ੁਰੂਆਤੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਸਾਰੇ ਲੋਕ ਗਾਰਮੈਂਟ ਕੰਪਨੀ ‘ਚ ਟੇਲਰ ਦਾ ਕੰਮ ਕਰਦੇ ਸਨ। ਸਾਰੇ ਮੂਲ ਰੂਪ ਤੋਂ ਬਿਹਾਰ ਦੇ ਰਹਿਣ ਵਾਲੇ ਹਨ। ਮਰਨ ਵਾਲਿਆਂ ਵਿੱਚੋਂ ਇੱਕ ਵਿਆਹਿਆ ਹੋਇਆ ਸੀ। ਉਸ ਦੀ ਪਤਨੀ ਅਤੇ ਬੱਚੇ ਦੀਵਾਲੀ ਦੇ ਤਿਉਹਾਰ ਲਈ ਘਰੋਂ ਗਏ ਹੋਏ ਸਨ।
ਮ੍ਰਿਤਕਾਂ ਦੀ ਪਛਾਣ ਨੂਰ ਆਲਮ, ਮੁਸਤਾਕ, ਅਮਨ ਅਤੇ ਸਾਹਿਲ ਵਜੋਂ ਹੋਈ ਹੈ। ਇਹ ਸਾਰੇ ਬਿਹਾਰ ਦੇ ਰਹਿਣ ਵਾਲੇ ਸਨ। ਇਥੇ ਇਸ ਘਰ ਵਿਚ ਕਿਰਾਏ ‘ਤੇ ਰਹਿੰਦੇ ਸੀ। ਇਨ੍ਹਾਂ ਸਾਰਿਆਂ ਦੀ ਉਮਰ 20 ਤੋਂ 30 ਸਾਲ ਦਰਮਿਆਨ ਹੈ।