View in English:
April 4, 2025 4:11 am

ਗੁਜਰਾਤ : ਬਨਾਸਕਾਂਠਾ ਦੇ ਡੀਸਾ ‘ਚ ਪਟਾਕਿਆਂ ਦੀ ਫੈਕਟਰੀ ‘ਚ ਧਮਾਕੇ ਮਗਰੋਂ ਲੱਗੀ ਅੱਗ, 5 ਦੀ ਮੌਤ

ਫੈਕਟ ਸਮਾਚਾਰ ਸੇਵਾ

ਬਨਾਸਕਾਂਠਾ , ਅਪ੍ਰੈਲ 1

ਬਨਾਸਕਾਂਠਾ ਦੇ ਡੀਸਾ ਵਿੱਚ ਧੁਨਵਾ ਰੋਡ ‘ਤੇ ਇੱਕ ਪਟਾਖਿਆਂ ਵਾਲੀ ਫੈਕਟਰੀ ਵਿੱਚ ਹੋਏ ਵਿਸਫੋਟ ਕਾਰਨ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ 5 ਤੋਂ ਵੱਧ ਲੋਕਾਂ ਦੇ ਮਰਨ ਦੀ ਖ਼ਬਰ ਹੈ। ਘਟਨਾ ਦੀ ਜਾਣਕਾਰੀ ਮਿਲਣ ‘ਤੇ ਅੱਗ ਬੁਝਾਉਣ ਵਾਲੀ ਟੀਮ ਮੌਕੇ ‘ਤੇ ਪਹੁੰਚ ਗਈ ਹੈ ਤੇ ਅੱਗ ‘ਤੇ ਕਾਬੂ ਪਾਉਣ ਦੇ ਯਤਨ ਕੀਤੇ ਜਾ ਰਹੇ ਹਨ।

ਇਸ ਦੁਰਘਟਨਾ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਡੀਸਾ ਦੇ ਧੁਨਵਾ ਰੋਡ ‘ਤੇ ਦੀਪਕ ਟਰੇਡਰਜ਼ ਨਾਮਕ ਪਟਾਖਿਆ ਦੀ ਫੈਕਟਰੀ ਸਥਿਤ ਹੈ। ਅੱਜ ਜਦੋਂ ਆਤਿਸ਼ਬਾਜ਼ੀ ਬਣਾਉਣ ਦੌਰਾਨ ਵਿਸਫੋਟਕ ਪਦਾਰਥ ਵਿੱਚ ਅਚਾਨਕ ਵਿਸਫੋਟ ਹੋ ਗਿਆ ਤਾਂ ਇਸ ਕਾਰਨ ਅੱਗ ਲੱਗ ਗਈ। ਕਿਉਂਕਿ ਇਹ ਇੱਕ ਪਟਾਖਾ ਫੈਕਟਰੀ ਸੀ, ਇਸ ਲਈ ਅੱਗ ਨੇ ਜਲਦੀ ਹੀ ਵਿਸ਼ਾਲ ਰੂਪ ਧਾਰ ਲਿਆ। ਅੱਗ ਦੀ ਘਟਨਾ ਦੀ ਜਾਣਕਾਰੀ ਡੀਸਾ ਦੇ ਅੱਗ ਬੁਝਾਉਣ ਵਾਲੇ ਵਿਭਾਗ ਨੂੰ ਦਿੱਤੀ ਗਈ। ਅੱਗ ਲੱਗਣ ਦੀ ਘਟਨਾ ਦੀ ਜਾਣਕਾਰੀ ਮਿਲਣ ‘ਤੇ ਅੱਗ ਬੁਝਾਉਣ ਵਾਲੀ ਟੀਮ ਮੌਕੇ ‘ਤੇ ਪਹੁੰਚ ਗਈ ਹੈ ਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਜਿਵੇਂ ਹੀ ਅੱਗ ਫੈਲੀ ਮਾਹੌਲ ਵਿੱਚ ਹਫੜਾ-ਦਫਰੀ ਮਚ ਗਈ। ਸਥਾਨਕ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਘਟਨਾ ਸਥਾਨ ‘ਤੇ ਪਹੁੰਚ ਗਏ ਹਨ ਤੇ ਇਸ ਘਟਨਾ ਦੀ ਜਾਂਚ ਕਰ ਰਹੇ ਹਨ। ਪ੍ਰਾਰੰਭਿਕ ਜਾਣਕਾਰੀ ਅਨੁਸਾਰ ਇਸ ਦੁਰਘਟਨਾ ਵਿੱਚ 5 ਤੋਂ ਵੱਧ ਲੋਕਾਂ ਦੇ ਮਰਨ ਦੀ ਖਬਰ ਹੈ। ਮਰਣ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।

Leave a Reply

Your email address will not be published. Required fields are marked *

View in English