View in English:
May 19, 2024 6:48 am

ਗਾਇਕ ਜੁਬਿਨ ਨੌਟਿਆਲ ਹੋਏ ਹਾਦਸੇ ਦਾ ਸ਼ਿਕਾਰ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਦਸੰਬਰ 2

ਮਸ਼ਹੂਰ ਪਲੇਅਬੈਕ ਸਿੰਗਰ ਜੁਬਿਨ ਨੌਟਿਆਲ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਜ਼ੁਬਿਨ ਇਕ ਹਾਦਸੇ ‘ਚ ਜ਼ਖਮੀ ਹੋ ਗਿਆ ਸੀ। ਉਨ੍ਹਾਂ ਨੂੰ ਮੁੰਬਈ ਦੇ ਹਸਪਤਾਲ ਲਿਜਾਇਆ ਗਿਆ। ਗਾਇਕ ਦੀ ਕੂਹਣੀ, ਸਿਰ ਅਤੇ ਪਸਲੀਆਂ ਉੱਤੇ ਗੰਭੀਰ ਸੱਟਾ ਲੱਗੀਆਂ ਹਨ। ਹਾਲ ਹੀ ‘ਚ ਜੁਬਿਨ ਨੌਟਿਆਲ ਦਾ ਨਵਾਂ ਗੀਤ ‘ਤੂ ਸਾਮਨੇ ਆਏ ‘ ਰਿਲੀਜ਼ ਹੋਇਆ ਹੈ। ਉਨ੍ਹਾਂ ਨੇ ਇਹ ਗੀਤ ਸ਼੍ਰੀਲੰਕਾਈ ਗਾਇਕ ਯੋਹਾਨੀ ਨਾਲ ਗਾਇਆ ਹੈ।

ਜਾਣਕਾਰੀ ਮੁਤਾਬਕ ਜੁਬਿਨ ਨੌਟਿਆਲ ਨੂੰ ਇਸ ਹਾਦਸੇ ਤੋਂ ਬਾਅਦ ਆਪਣੇ ਸੱਜੇ ਹੱਥ ਦਾ ਆਪਰੇਸ਼ਨ ਕਰਵਾਉਣਾ ਪਵੇਗਾ।

Leave a Reply

Your email address will not be published. Required fields are marked *

View in English