View in English:
January 10, 2025 9:27 pm

ਕੈਨੇਡਾ ਦੀ ਲਿਬਰਲ ਪਾਰਟੀ 9 ਮਾਰਚ ਨੂੰ ਚੁਣੇਗੀ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ , ਦੌੜ ਵਿੱਚ ਸ਼ਾਮਲ ਇਨ੍ਹਾਂ ਆਗੂਆਂ ਦੇ ਨਾਂ

ਫੈਕਟ ਸਮਾਚਾਰ ਸੇਵਾ

ਓਟਾਵਾ ,ਜਨਵਰੀ 10

ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ ਦੇ ਨੇਤਾ ਅਤੇ ਅੰਤਰਿਮ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਹਫਤੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦੇ ਅਸਤੀਫੇ ਤੋਂ ਬਾਅਦ ਅਜੇ ਤੱਕ ਇਸ ਅਹੁਦੇ ਲਈ ਕਿਸੇ ਦੀ ਚੋਣ ਨਹੀਂ ਕੀਤੀ ਗਈ ਹੈ। ਹੁਣ ਪਾਰਟੀ ਵੱਲੋਂ ਨਵੇਂ ਆਗੂ ਦੀ ਚੋਣ ਨੂੰ ਲੈ ਕੇ ਬਿਆਨ ਸਾਹਮਣੇ ਆਇਆ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਪਾਰਟੀ 9 ਮਾਰਚ ਨੂੰ ਵੋਟਿੰਗ ਤੋਂ ਬਾਅਦ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਦਾ ਐਲਾਨ ਕਰੇਗੀ। ਨਵੇਂ ਨੇਤਾ ਦੀ ਚੋਣ ਹੋਣ ਤੱਕ ਟਰੂਡੋ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਰਹਿਣਗੇ।

ਲਿਬਰਲ ਪੱਖ ਤੋਂ ਸਾਬਕਾ ਕੇਂਦਰੀ ਬੈਂਕਰ ਮਾਰਕ ਕਾਰਨੇ ਅਤੇ ਸਾਬਕਾ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਦੇ ਨਾਂ ਸਭ ਤੋਂ ਅੱਗੇ ਹਨ। ਲਿਬਰਲ ਪਾਰਟੀ ਆਫ ਕੈਨੇਡਾ ਦੇ ਪ੍ਰਧਾਨ ਸਚਿਤ ਮਹਿਰਾ ਨੇ ਇੱਕ ਬਿਆਨ ਵਿੱਚ ਕਿਹਾ, “ਇੱਕ ਮਜ਼ਬੂਤ ​​ਅਤੇ ਸੁਰੱਖਿਅਤ ਦੇਸ਼ ਵਿਆਪੀ ਪ੍ਰਕਿਰਿਆ ਤੋਂ ਬਾਅਦ, ਲਿਬਰਲ ਪਾਰਟੀ ਆਫ ਕੈਨੇਡਾ 9 ਮਾਰਚ ਨੂੰ ਇੱਕ ਨਵੇਂ ਨੇਤਾ ਦੀ ਚੋਣ ਕਰੇਗੀ ਅਤੇ 2025 ਦੀਆਂ ਚੋਣਾਂ ਲੜਨ ਅਤੇ ਜਿੱਤਣ ਦੀ ਤਿਆਰੀ ਕਰੇਗੀ।” ਫ੍ਰੀਲੈਂਡ ਕੈਨੇਡਾ ਦਾ ਸਾਬਕਾ ਵਿੱਤ ਮੰਤਰੀ ਹੈ ਅਤੇ ਉਸ ਨੇ ਪਹਿਲੇ ਟਰੰਪ ਪ੍ਰਸ਼ਾਸਨ ਦੇ ਦੌਰਾਨ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵਿਚਕਾਰ ਮੁਕਤ ਵਪਾਰ ਸੌਦੇ ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਫ੍ਰੀਲੈਂਡ ਇੱਕ ਉਦਾਰਵਾਦੀ ਨੇਤਾ ਅਤੇ ਸਾਬਕਾ ਪੱਤਰਕਾਰ ਹੈ। ਫ੍ਰੀਲੈਂਡ, ਯੂਕਰੇਨੀ ਮੂਲ ਦੀ ਰੂਸ-ਯੂਕਰੇਨ ਯੁੱਧ ਵਿੱਚ ਯੂਕਰੇਨ ਦੇ ਸਮਰਥਕ ਰਹੇ ਹਨ।

ਉੱਥੇ ਹੀ ਕਾਰਨੀ ਬੈਂਕ ਆਫ ਇੰਗਲੈਂਡ ਦੇ ਸਾਬਕਾ ਗਵਰਨਰ ਰਹਿ ਚੁੱਕੇ ਹਨ। ਉਹ ਇਸ ਵੱਕਾਰੀ ਬੈਂਕ ਦੇ ਪਹਿਲੇ ਵਿਦੇਸ਼ੀ ਗਵਰਨਰ ਸਨ। ਕਾਰਨੀ ਨੇ ਕੈਨੇਡਾ ਦੇ ਸੈਂਟਰਲ ਬੈਂਕ ਦੇ ਮੁਖੀ ਵਜੋਂ ਵੀ ਕੰਮ ਕੀਤਾ ਅਤੇ 2008 ਦੇ ਵਿੱਤੀ ਸੰਕਟ ਤੋਂ ਕੈਨੇਡਾ ਦੀ ਤੇਜ਼ੀ ਨਾਲ ਰਿਕਵਰੀ ਵਿੱਚ ਕਈ ਹੋਰ ਦੇਸ਼ਾਂ ਦੇ ਮੁਕਾਬਲੇ ਮਹੱਤਵਪੂਰਨ ਭੂਮਿਕਾ ਨਿਭਾਈ। ਕਾਰਨੀ ਇੱਕ ਉੱਚ ਸਿੱਖਿਆ ਪ੍ਰਾਪਤ ਅਰਥ ਸ਼ਾਸਤਰੀ ਹੈ ਜਿਸਨੇ ਯੂਕੇ ਦੀ ਬ੍ਰੈਕਸਿਟ ਸਥਿਤੀ ਦਾ ਪ੍ਰਬੰਧਨ ਕਰਨ ਵਿੱਚ ਵੀ ਮਦਦ ਕੀਤੀ। ਹਾਲਾਂਕਿ ਉਸ ਕੋਲ ਸਿਆਸੀ ਤਜਰਬੇ ਦੀ ਘਾਟ ਹੈ। ਲਿਬਰਲ ਪਾਰਟੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਦੌੜ ਵਿੱਚ ਸ਼ਾਮਲ ਹੋਣ ਦੀ ਫੀਸ 350,000 ਕੈਨੇਡੀਅਨ ਡਾਲਰ ($243,000) ਹੋਵੇਗੀ ਅਤੇ ਉਮੀਦਵਾਰਾਂ ਨੂੰ 23 ਜਨਵਰੀ ਤੱਕ ਐਲਾਨ ਕਰਨਾ ਪਵੇਗਾ। ਪਾਰਟੀ ਨੇ ਕਿਹਾ ਕਿ ਪਾਰਟੀ ਲੀਡਰਸ਼ਿਪ ਲਈ ਵੋਟਰ ਕੈਨੇਡੀਅਨ ਨਾਗਰਿਕ ਜਾਂ ਸਥਾਈ ਨਿਵਾਸੀ ਹੋਣੇ ਚਾਹੀਦੇ ਹਨ।

Leave a Reply

Your email address will not be published. Required fields are marked *

View in English