View in English:
October 21, 2024 5:10 pm

ਕੂਨੋ ਨੈਸ਼ਨਲ ਪਾਰਕ ‘ਚ ਮਾਦਾ ਚੀਤਾ ਗਰਭਵਤੀ

ਫੈਕਟ ਸਮਾਚਾਰ ਸੇਵਾ

ਸ਼ਿਓਰਪੁਰ , ਅਕਤੂਬਰ 21

ਕੂਨੋ ਨੈਸ਼ਨਲ ਪਾਰਕ ਵਿਚ ਚੀਤਾ ਪ੍ਰੋਜੈਕਟ ਨੂੰ ਲੈ ਕੇ ਜਲਦ ਹੀ ਖੁਸ਼ਖਬਰੀ ਮਿਲਣ ਵਾਲੀ ਹੈ। ਇਕ ਮਾਦਾ ਚੀਤਾ ਗਰਭਵਤੀ ਹੈ। ਉਹ ਦੀਵਾਲੀ ਦੇ ਲਾਗੇ ਬੱਚਿਆਂ (ਸ਼ਾਵਕ) ਨੂੰ ਜਨਮ ਦੇ ਸਕਦੀ ਹੈ।

ਮੁੱਖ ਮੰਤਰੀ ਡਾ. ਮੋਹਨ ਯਾਦਵ ਨੇ ਗਰਭਵਤੀ ਮਾਦਾ ਚੀਤਾ ਦਾ ਫੋਟੋ ਤੇ ਉਸਦੇ ਜਲਦ ਮਾਂ ਬਣਨ ਦੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਸ਼ੁਰੂ ਕੀਤਾ ਗਿਆ ਚੀਤਾ ਪ੍ਰੋਜੈਕਟ ਨਿਰੰਤਰ ਬੇਹਤਰ ਬਣਾਉਣ ਵਾਲਾ ਸਿੱਧ ਹੋ ਰਿਹਾ ਹੈ। ਦੱਸ ਦਈਏ ਕਿ ਇਸ ਵੇਲੇ ਕੂਨੋ ਵਿਚ 12 ਬਾਲਗ ਤੇ 12 ਚੀਤਾ ਸ਼ਾਵਕ ਹਨ। ਪਾਰਕ ਵਿਚ ਵੀਰਾ, ਨਿਰਭਾ ਤੇ ਧੀਰਾ ਤਿੰਨ ਮਾਦਾ ਚੀਤਾ ਹਨ, ਜੋ ਹਾਲੇ ਤੱਕ ਮਾਂ ਨਹੀਂ ਬਣੀਆਂ ਹਨ। ਆਸ਼ਾ, ਜਵਾਲਾ ਤੇ ਗਾਮਿਨੀ ਸ਼ਾਵਕਾਂ ਨੂੰ ਜਨਮ ਦੇ ਚੁੱਕੀਆਂ ਹਨ। ਜਵਾਲਾ ਦੋ ਵਾਰ ਸ਼ਾਵਕਾਂ ਨੂੰ ਜਨਮ ਦੇ ਚੁੱਕੀਆਂ ਹਨ।

Leave a Reply

Your email address will not be published. Required fields are marked *

View in English