ਫੈਕਟ ਸਮਾਚਾਰ ਸੇਵਾ
ਜ਼ੀਰਕਪੁਰ , ਜੂਨ 15
ਪੰਜਾਬ ਦੇ ਮੰਤਰੀ ਅਤੇ ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਦਾ ਵਿਆਹ ਭਲਕੇ 16 ਜੂਨ ਐਤਵਾਰ ਨੂੰ ਜ਼ੀਰਕਪੁਰ ਵਿੱਚ ਹੋਵੇਗਾ। ਉਨ੍ਹਾਂ ਦਾ ਆਨੰਦ ਕਾਰਜ ਪ੍ਰਸਿੱਧ ਵਕੀਲ ਸ਼ਾਹਬਾਜ਼ ਸਿੰਘ ਸੋਹੀ ਦੇ ਨਾਲ ਗੁਰਦੁਆਰਾ ਨਾਭਾ ਸਾਹਿਬ ਵਿਖੇ ਹੋਵੇਗਾ। ਇਸ ਸਬੰਧੀ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ।
ਆਪਣੀ ਪੰਜਾਬੀ ਗਾਇਕੀ ਨਾਲ ਸਭ ਦੇ ਦਿਲਾਂ ਵਿੱਚ ਥਾਂ ਬਣਾਉਣ ਵਾਲੀ ਅਤੇ ਆਪਣੀ ਸ਼ਾਨਦਾਰ ਗਾਇਕੀ ਲਈ ਜਾਣੇ ਜਾਂਦੇ ਅਨਮੋਲ ਗਗਨ ਮਾਨ ਦਾ ਵਿਆਹ ਬਹੁਤ ਹੀ ਸਾਦੇ ਅੰਦਾਜ਼ ਵਿੱਚ ਹੋਵੇਗਾ। ਸੂਤਰਾਂ ਅਨੁਸਾਰ ਆਨੰਦ ਕਾਰਜ ਵਿੱਚ ਸਿਰਫ਼ 70 ਤੋਂ 80 ਲੋਕ ਹੀ ਹਿੱਸਾ ਲੈਣਗੇ। ਦਾਅਵਤ ਦਾ ਆਯੋਜਨ ਜ਼ੀਰਕਪੁਰ ਦੇ ਹੀ ਇੱਕ ਨਿੱਜੀ ਪੈਲੇਸ ਵਿੱਚ ਕੀਤਾ ਜਾਵੇਗਾ।