View in English:
October 25, 2024 9:08 pm

ਉਜੈਨ ‘ਚ ਕਾਰ-ਟੈਂਕਰ ਦੀ ਟੱਕਰ, 4 ਦੀ ਮੌਤ ਤੇ 3 ਜ਼ਖਮੀ

ਫੈਕਟ ਸਮਾਚਾਰ ਸੇਵਾ

ਉਜੈਨ , ਅਕਤੂਬਰ 25

ਮੱਧ ਪ੍ਰਦੇਸ਼ ਦੇ ਉਜੈਨ ਜ਼ਿਲੇ ਦੇ ਨਾਗਦਾ ‘ਚ ਕਾਰ ਅਤੇ ਟੈਂਕਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ‘ਚ ਕਾਰ ‘ਚ ਸਵਾਰ 4 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਤਿੰਨ ਜ਼ਖਮੀ ਹੋ ਗਏ। ਸਾਰੇ ਮ੍ਰਿਤਕ ਇੰਦੌਰ ਦੇ ਰਹਿਣ ਵਾਲੇ ਸਨ। ਉਹ ਅਜਮੇਰ ਤੋਂ ਤੀਰਥ ਯਾਤਰਾ ਕਰਕੇ ਵਾਪਸ ਆ ਰਹੇ ਸਨ। ਇਹ ਹਾਦਸਾ ਅੱਜ ਸਵੇਰੇ ਕਰੀਬ 5:30 ਵਜੇ ਜਾਵਰਾ-ਨਾਗਦਾ ਰੋਡ ‘ਤੇ ਬੇੜਾਵਾਨਿਆ ਪਿੰਡ ਨੇੜੇ ਹੋਇਆ।

ਟੱਕਰ ਇੰਨੀ ਜ਼ਬਰਦਸਤ ਸੀ ਕਿ ਇਨੋਵਾ ਕਾਰ ਦੇ ਪਰਖੱਚੇ ਉਡ ਗਏ। ਡਰਾਈਵਿੰਗ ਸੀਟ ‘ਤੇ ਫਸੀ ਲਾਸ਼ ਨੂੰ ਕੱਢਣ ਲਈ ਕਾਰ ਨੂੰ ਕੱਟਣਾ ਪਿਆ। ਕਾਰ ਸਵਾਰ ਸਮੀਰ ਖਾਨ, ਅਬਦੁਲ, ਇਮਰਾਨ, ਨੂਰ ਅਤੇ ਆਸ਼ਿਕ ਮਨਸੂਰੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਜ਼ੁਬੈਰ, ਸਮੀਰ ਅਤੇ ਓਬਾਮਾ ਜ਼ਖਮੀ ਹੋ ਗਏ। ਕਾਰ ਵਿੱਚ ਸਫ਼ਰ ਕਰ ਰਹੇ ਏਜਾਜ਼ ਨੂੰ ਕੋਈ ਸੱਟ ਨਹੀਂ ਲੱਗੀ। ਦੱਸਿਆ ਜਾ ਰਿਹਾ ਹੈ ਕਿ ਕਾਰ ‘ਚ ਸਵਾਰ ਲੋਕ 23 ਅਕਤੂਬਰ ਨੂੰ ਇੰਦੌਰ ਤੋਂ ਅਜਮੇਰ ਲਈ ਰਵਾਨਾ ਹੋਏ ਸਨ। ਅੱਜ ਸਵੇਰੇ ਘਰ ਪਰਤਦੇ ਸਮੇਂ ਪੈਟਰੋਲ ਟੈਂਕਰ ਅਤੇ ਟਰੱਕ ਦੀ ਓਵਰਟੇਕ ਦੌਰਾਨ ਟੈਂਕਰ ਨੰਬਰ ਆਰਜੇ 27 ਜੀਸੀ 2399 ਨੇ ਕਾਰ ਨੰਬਰ ਐਮਪੀ 09 ਬੀਸੀ 7559 ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਕਾਰ ਟੈਂਕਰ ਨਾਲ ਟਕਰਾ ਗਈ।

ਸੜਕ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਹਾਦਸੇ ‘ਚ ਜ਼ਖਮੀ ਹੋਏ 3 ਲੋਕਾਂ ਨੂੰ ਐਂਬੂਲੈਂਸ ਦੀ ਮਦਦ ਨਾਲ ਨਜ਼ਦੀਕੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸ ਦੇ ਨਾਲ ਹੀ ਹਾਦਸੇ ‘ਚ ਮਾਰੇ ਗਏ 4 ਲੋਕਾਂ ਦੀਆਂ ਲਾਸ਼ਾਂ ਨੂੰ ਕਾਰ ‘ਚੋਂ ਕੱਢਣ ਲਈ ਪੁਲੀਸ ਨੂੰ ਕਾਫੀ ਜੱਦੋ-ਜਹਿਦ ਕਰਨੀ ਪਈ। ਹਾਦਸਾ ਇੰਨਾ ਭਿਆਨਕ ਸੀ ਕਿ ਇਨੋਵਾ ਕਾਰ ਦੇ ਪਰਖੱਚੇ ਉੱਡ ਗਏ ਅਤੇ ਕਾਰ ਵਿਚ ਸਵਾਰ ਕੁਝ ਲੋਕਾਂ ਦੇ ਸਰੀਰ ਦੇ ਅੰਗ ਵੀ ਟੁੱਟ ਗਏ। ਹਾਦਸੇ ਦੌਰਾਨ ਕਾਰ ‘ਚ ਏਜਾਜ਼ ਇਕੱਲਾ ਹੀ ਸੀ ਜੋ ਪੂਰੀ ਤਰ੍ਹਾਂ ਸੁਰੱਖਿਅਤ ਬਚ ਨਿਕਲਿਆ, ਉਸ ਨੂੰ ਇਕ ਝਰੀਟ ਵੀ ਨਹੀਂ ਆਈ। ਉਸ ਨੇ ਹੀ ਪੁਲੀਸ ਨੂੰ ਫੋਨ ਕਰਕੇ ਹਾਦਸੇ ਦੀ ਸੂਚਨਾ ਦਿੱਤੀ।

ਪੁਲਿਸ ਨੇ ਦੱਸਿਆ ਕਿ ਇੰਦੌਰ ਤੋਂ 8 ਵਿਅਕਤੀ ਇਨੋਵਾ ਕਾਰ ਵਿੱਚ ਅਜਮੇਰ ਆਏ ਸਨ। ਜਿਥੋਂ ਪਰਤਦੇ ਸਮੇਂ ਉਨ੍ਹਾਂ ਦੀ ਕਾਰ ਇਕ ਟੈਂਕਰ ਨਾਲ ਟਕਰਾ ਗਈ। ਇਸ ਹਾਦਸੇ ‘ਚ 4 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਤਿੰਨ ਲੋਕ ਗੰਭੀਰ ਰੂਪ ਨਾਲ ਜ਼ਖਮੀ ਹਨ।

Leave a Reply

Your email address will not be published. Required fields are marked *

View in English