View in English:
September 21, 2024 11:06 pm

ਆਤਿਸ਼ੀ ਬਣੀ ਦਿੱਲੀ ਦੀ 8ਵੀਂ ਮੁੱਖ ਮੰਤਰੀ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ, ਸਤੰਬਰ 21

‘ਆਪ’ ਨੇਤਾ ਆਤਿਸ਼ੀ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਪਾਰਟੀ ਵੱਲੋਂ ਐਲਾਨੀ ਗਈ ਨਵੀਂ ਮੰਤਰੀ ਮੰਡਲ ਵਿੱਚ ਸੁਲਤਾਨਪੁਰ ਮਾਜਰਾ ਦੇ ਵਿਧਾਇਕ ਮੁਕੇਸ਼ ਅਹਲਾਵਤ ਤੋਂ ਇਲਾਵਾ ਗੋਪਾਲ ਰਾਏ, ਕੈਲਾਸ਼ ਗਹਿਲੋਤ, ਸੌਰਭ ਭਾਰਦਵਾਜ ਅਤੇ ਇਮਰਾਨ ਹੁਸੈਨ ਸ਼ਾਮਲ ਹਨ।

ਦਿੱਲੀ ਸਰਕਾਰ ਵਿੱਚ ਸਭ ਤੋਂ ਵੱਧ ਮੰਤਰਾਲੇ ਸੰਭਾਲਣ ਵਾਲੀ ਆਤਿਸ਼ੀ ਸੁਸ਼ਮਾ ਸਵਰਾਜ ਅਤੇ ਸ਼ੀਲਾ ਦੀਕਸ਼ਿਤ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਦੀ ਮੁੱਖ ਮੰਤਰੀ ਬਣਨ ਵਾਲੀ ਤੀਜੀ ਮਹਿਲਾ ਹੈ। ਉਹ ਦਿੱਲੀ ਦੀ ਸਭ ਤੋਂ ਛੋਟੀ ਉਮਰ ਦੀ ਮੁੱਖ ਮੰਤਰੀ ਵੀ ਹੈ। ਆਤਿਸ਼ੀ ਆਮ ਆਦਮੀ ਪਾਰਟੀ ਦੀ ਸੰਸਥਾਪਕ ਮੈਂਬਰ ਰਹੀ ਹੈ। ਇਸ ਦੀਆਂ ਨੀਤੀਆਂ ਘੜਨ ਵਿੱਚ ਉਸ ਨੇ ਅਹਿਮ ਭੂਮਿਕਾ ਨਿਭਾਈ ਹੈ।

Leave a Reply

Your email address will not be published. Required fields are marked *

View in English