ਫੈਕਟ ਸਮਾਚਾਰ ਸੇਵਾ
ਅੰਮ੍ਰਿਤਸਰ , ਅਪ੍ਰੈਲ 18
ਅੰਮ੍ਰਿਤਪਾਲ ਸਿੰਘ ਨੂੰ ਲੈਣ ਲਈ ਅੰਮ੍ਰਿਤਸਰ ਦਿਹਾਤੀ ਪੁਲਿਸ ਆਸਾਮ ਰਵਾਨਾ ਹੋ ਗਈ ਹੈ। 23 ਅਪ੍ਰੈਲ ਨੂੰ ਉਸ ‘ਤੇ ਲਗਾਈ ਐਨਐਸਏ ਦੀ ਮਿਆਦ ਖਤਮ ਹੋ ਰਹੀ ਹੈ। ਡਿੱਬਰੂਗੜ ਜੇਲ ਤੋਂ ਟਰਾਂਜਿਟ ਰਿਮਾਂਡ ‘ਤੇ ਲਿਆ ਕੇ ਅਜਨਾਲਾ ਥਾਣੇ ਦੇ ਮਾਮਲੇ ਵਿੱਚ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਉਸ ਦੇ ਨੌ ਸਾਥੀਆਂ ਨੂੰ ਪਹਿਲਾਂ ਹੀ ਪੰਜਾਬ ਲਿਆਇਆ ਜਾ ਚੁੱਕਾ ਹੈ।