ਫੈਕਟ ਸਮਾਚਾਰ ਸੇਵਾ
ਚਰਖੀ ਦਾਦਰੀ , ਜਨਵਰੀ 19
ਅੰਤਰਰਾਸ਼ਟਰੀ ਸ਼ੂਟਿੰਗ ਖਿਡਾਰਨ ਮਨੂ ਭਾਕਰ ਦੀ ਨਾਨੀ ਸਾਵਿਤਰੀ ਦੇਵੀ ਅਤੇ ਵੱਡੇ ਮਾਮਾ ਯੁੱਧਵੀਰ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਮਹਿੰਦਰਗੜ੍ਹ ਬਾਈਪਾਸ ਰੋਡ ‘ਤੇ ਸਕੂਟੀ ਅਤੇ ਬਰੇਜ਼ਾ ਕਾਰ ਵਿਚਾਲੇ ਟੱਕਰ ਹੋ ਗਈ।
ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਮਨੂ ਭਾਕਰ ਦੇ ਮਾਮਾ ਅਤੇ ਨਾਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਵਾਹਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਮਨੂ ਭਾਕਰ ਨੂੰ ਦੋ ਦਿਨ ਪਹਿਲਾਂ ਹੀ ਰਾਸ਼ਟਰਪਤੀ ਤੋਂ ਖੇਡ ਰਤਨ ਪੁਰਸਕਾਰ ਮਿਲਿਆ ਸੀ। ਘਟਨਾ ਦੀ ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਪੁਲੀਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਥਾਣਾ ਸਿਟੀ ਦੇ ਇੰਚਾਰਜ ਸਮੇਤ ਪੁਲੀਸ ਟੀਮਾਂ ਮੌਕੇ ’ਤੇ ਪੁੱਜ ਕੇ ਜਾਂਚ ਵਿੱਚ ਜੁਟੀਆਂ ਹੋਈਆਂ ਹਨ।