ਫੈਕਟ ਸਮਾਚਾਰ ਸੇਵਾ
ਮੁੰਬਈ, ਅਕਤੂਬਰ 7
ਮਸ਼ਹੂਰ ਗਾਇਕ ਅਦਨਾਨ ਸਾਮੀ ਦੀ ਮਾਂ ਬੇਗਮ ਨੌਰੀਨ ਸਾਮੀ ਖਾਨ ਦਾ ਦਿਹਾਂਤ ਹੋ ਗਿਆ ਹੈ। ਉਹ 77 ਸਾਲਾਂ ਦੇ ਸਨ। ਅਦਨਾਨ ਨੇ ਖੁਦ ਸੋਸ਼ਲ ਮੀਡੀਆ ਪੋਸਟ ਰਾਹੀਂ ਪ੍ਰਸ਼ੰਸਕਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੇ ਦਿਹਾਂਤ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ।
ਅਦਨਾਨ ਨੇ ਇਕ ਭਾਵੁਕ ਪੋਸਟ ‘ਚ ਲਿਖਿਆ ਕਿ ”ਬਹੁਤ ਦੁੱਖ ਦੇ ਨਾਲ ਮੈਂ ਆਪਣੀ ਪਿਆਰੀ ਮਾਂ ਬੇਗਮ ਨੌਰੀਨ ਸਾਮੀ ਖਾਨ ਦੇ ਦਿਹਾਂਤ ਦੀ ਘੋਸ਼ਣਾ ਕਰਦਾ ਹਾਂ… ਅਸੀਂ ਇਸ ਸਮੇਂ ਡੂੰਘੇ ਦੁੱਖ ‘ਚ ਹਾਂ। ਉਹ ਇਕ ਅਦੁੱਤੀ ਔਰਤ ਸੀ, ਜਿਸ ਨੇ ਪਿਆਰ ਸਾਂਝਾ ਕੀਤਾ ਅਤੇ ਸਾਡੇ ਸੰਪਰਕ ਵਿੱਚ ਆਏ ਸਾਰਿਆਂ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ। ਕਿਰਪਾ ਕਰਕੇ ਉਸ ਦੀ ਵਿਛੜੀ ਰੂਹ ਲਈ ਸਵਰਗ ਵਿੱਚ ਅਰਦਾਸ ਕਰੋ…ਆਮੀਨ।”