View in English:
November 15, 2024 4:02 pm

Youtuber ਜੋੜੇ ਨੇ ਕੀਤੀ ਖੁਦਕੁਸ਼ੀ, ਮੌਤ ਤੋਂ ਕੁਝ ਸਮਾਂ ਪਹਿਲਾਂ ਅਲਵਿਦਾ ਕਹਿ ਕੇ ਬਣਾਈ ਵੀਡੀਓ

ਫੈਕਟ ਸਮਾਚਾਰ ਸੇਵਾ

ਤਿਰੂਵਨੰਤਪੁਰਮ , ਅਕਤੂਬਰ 28

ਕੇਰਲ ਵਿੱਚ ਇੱਕ YouTuber ਜੋੜੇ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਨੀਵਾਰ ਨੂੰ ਦੋਵੇਂ ਪਤੀ-ਪਤਨੀ ਆਪਣੇ ਘਰ ‘ਚ ਮ੍ਰਿਤਕ ਪਾਏ ਗਏ। ਜਾਣਕਾਰੀ ਅਨੁਸਾਰ ਜੋੜੇ ਨੇ ਆਪਣੀ ਮੌਤ ਤੋਂ ਕੁਝ ਘੰਟੇ ਪਹਿਲਾਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਅਪਲੋਡ ਕੀਤਾ ਸੀ, ਜਿਸ ਦੇ ਪਿਛੋਕੜ ਵਿੱਚ ਮਲਿਆਲਮ ਗੀਤ ‘ਵਿਦਾ ਪਰਯੁਕੇਨਨ ਜਨਮ’ (ਮੌਤ ਦੀ ਆਖਰੀ ਯਾਤਰਾ) ਸੁਣਾਈ ਦੇ ਰਿਹਾ ਸੀ। ਕਿਆਸ ਲਗਾਇਆ ਜਾ ਰਿਹਾ ਹੈ ਕਿ ਦੋਵਾਂ ਨੇ ਮੌਤ ਤੋਂ ਪਹਿਲਾਂ ਹੀ ਖੁਦਕੁਸ਼ੀ ਦੇ ਸੰਕੇਤ ਦਿੱਤੇ ਸਨ।

YouTuber ਜੋੜੇ ਦਾ ਇੱਕ ਬੇਟਾ ਹੈ , ਜਦੋਂ ਉਹ ਸ਼ਨੀਵਾਰ ਨੂੰ ਘਰ ਪਰਤਿਆ ਤਾਂ ਉਸ ਨੇ ਆਪਣੇ ਮਾਤਾ-ਪਿਤਾ ਪ੍ਰਿਆ ਅਤੇ ਸੇਲਵਰਾਜ ਨੂੰ ਮ੍ਰਿਤਕ ਪਾਇਆ। ਇਸ ਤੋਂ ਬਾਅਦ ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ। ਪੁਲਿਸ ਇਸ ਘਟਨਾ ਦੀ ਖੁਦਕੁਸ਼ੀ ਦੇ ਐਂਗਲ ਤੋਂ ਵੀ ਜਾਂਚ ਕਰ ਰਹੀ ਹੈ। ਦੋਵਾਂ ਵੱਲੋਂ ਖੁਦਕੁਸ਼ੀ ਕਰ ਲਏ ਜਾਣ ਕਾਰਨ ਪਤੀ-ਪਤਨੀ ਦੇ ਗੁਆਂਢੀ ਵੀ ਹੈਰਾਨ ਹਨ। ਦੋਵਾਂ ਵੱਲੋਂ ਖੁਦਕੁਸ਼ੀ ਕਰਨ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਲੋਕਾਂ ਨੇ ਦੱਸਿਆ ਕਿ ਪ੍ਰਿਆ ਦਾ ਇਕ ਯੂਟਿਊਬ ਚੈਨਲ ਸੀ, ਜਿਸ ‘ਤੇ ਉਹ ਅਕਸਰ ਕੁਕਿੰਗ ਵੀਡੀਓ ਅਪਲੋਡ ਕਰਦੀ ਸੀ। ਇਸ ਯੂਟਿਊਬ ਚੈਨਲ ਦੇ 18 ਹਜ਼ਾਰ ਤੋਂ ਵੱਧ ਸਬਸਕ੍ਰਾਈਬਰ ਹਨ।

ਆਪਣੀ ਮੌਤ ਤੋਂ ਕਰੀਬ 5-6 ਘੰਟੇ ਪਹਿਲਾਂ ਹੀ ਜੋੜੇ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਸੀ। ਜਿਸ ਵਿੱਚ ਜੋੜੀ ਦੀਆਂ ਇੱਕਠੀਆਂ ਕਈ ਤਸਵੀਰਾਂ ਦਾ ਇੱਕ ਮੌਂਟਾਂਜ ਦਿਖਾਇਆ ਗਿਆ ਹੈ ਅਤੇ ਬੈਕਗ੍ਰਾਊਂਡ ਵਿੱਚ ਗੀਤ ‘ਵਿਦਾ ਪਰਯੁਕੇਨ ਜਨਮ’ ਵੱਜ ਰਿਹਾ ਹੈ। ਵੀਡੀਓ ‘ਚ ਇਕ ਜਗ੍ਹਾ ‘ਤੇ, ਸੇਲਵਰਾਜ ਅਲਵਿਦਾ ਕਹਿ ਰਿਹਾ ਹੈ ਅਤੇ ਉਸ ਦੀ ਪਤਨੀ ਪ੍ਰਿਆ ਉਸ ਦੇ ਪਿੱਛੇ ਮੁਸਕਰਾਉਂਦੀ ਦਿਖਾਈ ਦੇ ਰਹੀ ਹੈ। ਪੁਲਿਸ ਦੋਵਾਂ ਦੀ ਮੌਤ ਦੀ ਜਾਂਚ ਕਰ ਰਹੀ ਹੈ। ਮੌਤ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋਇਆ ਹੈ ਪਰ ਜੋੜੇ ਦੇ ਨਜ਼ਦੀਕੀ ਲੋਕਾਂ ਨੇ ਦੱਸਿਆ ਕਿ ਜੋੜਾ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਸੀ ਅਤੇ ਪਿਛਲੇ ਸਾਲ ਆਪਣੀ ਧੀ ਦੇ ਵਿਆਹ ਤੋਂ ਬਾਅਦ ਆਰਥਿਕ ਤੰਗੀ ਦਾ ਸਾਹਮਣਾ ਕਰ ਰਿਹਾ ਸੀ।

Leave a Reply

Your email address will not be published. Required fields are marked *

View in English