ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਮਾਰਚ 12
WhatsApp 21 ਨਵੇਂ ਇਮੋਜੀ ਦੀ ਟੈਸਟਿੰਗ ਕਰ ਰਿਹਾ ਹੈ। WABetaInfo ਦੀ ਰਿਪੋਰਟ ਮੁਤਾਬਕ ਵਟਸਐਪ ਦੇ ਨਵੇਂ 21 ਇਮੋਜੀ ਦੀ ਟੈਸਟਿੰਗ ਫਿਲਹਾਲ ਬੀਟਾ ਵਰਜ਼ਨ ‘ਤੇ ਕੀਤੀ ਜਾ ਰਹੀ ਹੈ। ਵਟਸਐਪ ਨੇ ਬੀਟਾ ਯੂਜ਼ਰਸ ਲਈ ਵਟਸਐਪ ਕੀਬੋਰਡ ਦਾ ਨਵਾਂ ਵਰਜ਼ਨ ਜਾਰੀ ਕੀਤਾ ਹੈ, ਜਿਸ ‘ਚ 21 ਨਵੇਂ ਇਮੋਜੀ ਸ਼ਾਮਲ ਕੀਤੇ ਗਏ ਹਨ। ਨਵੇਂ ਇਮੋਜੀ ਨੂੰ ਯੂਨੀਕੋਡ 15.0 ਨਾਲ ਦੇਖਿਆ ਜਾ ਸਕਦਾ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਵਟਸਐਪ ਨੇ ਇਮੋਜੀ ਹੁਣ ਬੀਟਾ ਵਰਜ਼ਨ ਲਈ ਜਾਰੀ ਕੀਤੇ ਗਏ ਹਨ, ਉਹ ਪਹਿਲਾਂ ਤੋਂ ਹੀ ਥਰਡ ਪਾਰਟੀ ਕੀਬੋਰਡ ਰਾਹੀਂ ਵਰਤੇ ਜਾ ਰਹੇ ਸਨ, ਹਾਲਾਂਕਿ ਥਰਡ ਪਾਰਟੀ ਕੀਬੋਰਡ ਨਾਲ ਸਮੱਸਿਆ ਇਹ ਸੀ ਕਿ ਉਪਭੋਗਤਾ ਇਹ ਇਮੋਜੀ ਪ੍ਰਾਪਤ ਕਰਨ ਦੇ ਯੋਗ ਸਨ ਪਰ ਭੇਜ ਨਹੀਂ ਸਕਦੇ ਸਨ।
ਬਹਿਰਹਾਲ ਵਟਸਐਪ ਇਕ ਹੋਰ ਨਵੇਂ ਫੀਚਰ ‘ਤੇ ਕੰਮ ਕਰ ਰਿਹਾ ਹੈ। ਵਟਸਐਪ ‘ਤੇ ਹਰ ਰੋਜ਼ ਆਉਣ ਵਾਲੀਆਂ ਸਪੈਮ ਕਾਲਸ ਤੋਂ ਲੋਕ ਪ੍ਰੇਸ਼ਾਨ ਹਨ। ਹੁਣ WhatsApp ਆਪਣੇ ਨਵੇਂ ਫੀਚਰਸ ਨਾਲ ਇਸ ਨੂੰ ਤੋੜਨ ਜਾ ਰਿਹਾ ਹੈ। ਆਮ ਤੌਰ ‘ਤੇ ਜੇਕਰ ਦੁਨੀਆ ਵਿੱਚ ਕਿਸੇ ਕੋਲ ਤੁਹਾਡਾ WhatsApp ਨੰਬਰ ਹੈ ਤਾਂ ਉਹ ਤੁਹਾਨੂੰ WhatsApp ‘ਤੇ ਕਾਲ ਕਰ ਸਕਦਾ ਹੈ। ਹੁਣ WhatsApp ਇਸ ‘ਤੇ ਲਗਾਮ ਲਗਾਉਣ ਜਾ ਰਿਹਾ ਹੈ। WhatsApp ਦਾ ਨਵਾਂ ਫੀਚਰ ਸਪੈਮ ਅਤੇ ਅਣਚਾਹੇ ਕਾਲਾਂ ਨੂੰ ਬਲੌਕ ਕਰੇਗਾ।