ਦੋਹਾਂ ਪੰਜਾਬਾਂ ਦੀ ਪੱਕੀ ਆਦਤ ਮੁਹੱਬਤ ਹੈ – ਸਾਂਵਲ ਧਾਮੀ
ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਅੱਜ ਪੰਜਾਬ ਕਲਾ ਭਵਨ ਵਿਖੇ ਇੱਕ ਵਿੱਲਖਣ ਸੈਮੀਨਾਰ ਕਰਵਾਇਆ ਜਿਹੜਾ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਵਾਸੀਆਂ ਦੀ ਜਜ਼ਬਾਤੀ ਸਾਂਝ ਨੂੰ ਸਮਰਪਿਤ ਸੀ |
ਵੰਡ ਦੇ ਸੰਤਾਪ ਨੂੰ ਨਵੀਂ ਪੀੜ੍ਹੀ ਕਿਵੇਂ ਵੇਖਦੀ ਹੈ, ਇਸ ਸਮਾਗਮ ਦੀ ਵਿਸ਼ੇਸ਼ ਗੱਲ ਸੀ |
ਸਮਾਗਮ ਦੀ ਸ਼ੁਰੂਆਤ ਸੁਰਜੀਤ ਸਿੰਘ ਧੀਰ ਵੱਲੋਂ ਗਾਏ ਸ਼ਬਦ ਨਾਲ ਹੋਈ |
ਜਿਨ੍ਹਾਂ ਬੁਲਾਰਿਆਂ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਉਹਨਾਂ ਵਿੱਚ ਮਸ਼ਹੂਰ ਲੇਖਕ ਅਤੇ ਦੋਹਾਂ ਪੰਜਾਬਾਂ ਦੇ ਵਿਛੜੇ ਕਈ ਪਰਿਵਾਰਾਂ ਨੂੰ ਮਿਲਾਉਣ ਦਾ ਸਬੱਬ ਬਣਨ ਵਾਲੇ ਸਾਂਵਲ ਧਾਮੀ, ਸੀਨੀਅਰ ਪੱਤਰਕਾਰ ਅਤੇ ਲੇਖਕ ਜਗਤਾਰ ਭੁੱਲਰ, ਮਸ਼ਹੂਰ ਖੇਡ ਪੱਤਰਕਾਰ ਅਤੇ ਲੋਕ ਸੰਪਰਕ ਅਧਿਕਾਰੀ ਨਵਦੀਪ ਗਿੱਲ, ਸੀਨੀਅਰ ਪੱਤਰਕਾਰ ਸ਼ਾਇਦਾ ਬਾਨੋ ਅਤੇ ਪ੍ਰਸਾਰਣ ਖੇਤਰ ਦੀ ਨਾਮੀ ਸ਼ਖ਼ਸੀਅਤ ਸੁਨੀਲ ਕਟਾਰੀਆ ਸ਼ਾਮਿਲ ਹਨ |
ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਪੰਜਾਬੀ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਪਾਲ ਅਜਨਬੀ ਨੇ ਕਿ ਅਜਿਹੇ ਸੰਜੀਦਾ ਵਿਸ਼ੇ ਤੇ ਸੰਵਾਦ ਕਰਨਾ ਇਕ ਚੰਗਾ ਕਦਮ ਹੈ |
ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਅਦਬ, ਤਹਿਜ਼ੀਬ ਤੇ ਮੁਹੱਬਤ ਦੀਆਂ ਸਾਂਝਾ ਸਦੀਵੀ ਹੁੰਦੀਆਂ ਨੇ |
ਉੱਭਰਦੇ ਚਿੱਤਰਕਾਰ ਕਵੀ ਅਤੇ ਗਾਇਕ ਮੀਤ ਰੰਗਰੇਜ਼ ਦੀ ਬਣਾਈ ਪੇਂਟਿੰਗ ਸਾਰੇ ਪ੍ਰਧਾਨਗੀ ਮੰਡਲ ਤੋਂ ਇਲਾਵਾ ਪਰਮਿੰਦਰ ਸਿੰਘ ਮਦਾਨ ਨੂੰ ਵੀ ਭੇਂਟ ਕੀਤੀ ਗਈ ਜਿਨ੍ਹਾਂ ਨੇ ਸਭਾ ਨੂੰ ਇਸ ਸਮਾਗਮ ਲਈ ਸਹਿਯੋਗ ਦਿੱਤਾ |
ਜਗਤਾਰ ਭੁੱਲਰ ਨੇ ਕਿਹਾ ਕਿ ਇੱਕ ਤੜਪ ਹੈ ਜੋ ਖਿੱਚਦੀ ਹੈ ਕਿ ਮਨੁੱਖਤਾ ਦੇ ਰਿਸ਼ਤੇ ਜਜ਼ਬਾਤ ਭਰਪੂਰ ਰਹਿਣ |
ਨਵਦੀਪ ਗਿੱਲ ਨੇ ਸਾਰੇ ਪੰਜਾਬੀ ਖਿਡਾਰੀਆਂ ਦੀ ਆਪਸੀ ਸਾਂਝ ਨੂੰ ਬੇਮਿਸਾਲ ਦੱਸਿਆ ਤੇ ਕਿਹਾ ਕਿ ਸਾਡੇ ਰਿਸ਼ਤੇ ਵੀ ਖੇਡ ਭਾਵਨਾ ਵਰਗੇ ਹੋਣੇ ਚਾਹੀਦੇ ਹਨ |
ਸ਼ਾਇਦਾ ਬਾਨੋ ਨੇ ਕਿਹਾ ਕਿ ਨਵੀਂ ਪੀੜ੍ਹੀ ਨਵੀਆਂ ਕੋਸ਼ਿਸ਼ਾਂ ਰਾਹੀਂ ਦੋਵਾਂ ਮੁਲਕਾਂ ਦੇ ਅਵਾਮ ਨੂੰ ਹੋਰ ਨੇੜੇ ਲਿਆਉਣਾ ਚਾਹੁੰਦੀ ਹੈ | ਸੁਨੀਲ ਕਟਾਰੀਆ ਦਾ ਕਹਿਣਾ ਸੀ ਕਿ ਲਾਹੌਰ ਵਿਚ ਸਿਰਫ਼ ਮੇਜ਼ਬਾਨੀ ਨਹੀਂ ਮੁਹੱਬਤ ਹੈ |
ਸਾਂਵਲ ਧਾਮੀ ਨੇ ਆਖਿਆ ਕਿ ਪੰਜਾਬੀਆਂ ਦੀ ਪੱਕੀ ਆਦਤ ਤਾਂ ਮੁਹੱਬਤ ਹੈ ਜਿੱਥੇ ਨਫ਼ਰਤ ਦੀ ਕੋਈ ਥਾਂ ਨਹੀਂ | ਜੇ ਦੀਵਾਰਾਂ ਕਬੂਲ ਕਰਨੀਆਂ ਹਨ ਤਾਂ ਦਰਵਾਜ਼ੇ ਖਿੜਕੀਆਂ ਵੀ ਰੱਖਣੇ ਪੈਣੇ ਹਨ |
ਪ੍ਰਸਿੱਧ ਸੂਫ਼ੀ ਗਾਇਕ ਸੂਫ਼ੀ ਬਲਬੀਰ ਨੇ ਆਪਣੀ ਜਜ਼ਬਾਤ ਭਰੀ ਕਵਿਤਾ ਅਤੇ ਗੀਤ ਸੁਣਾ ਕੇ ਮਾਹੌਲ ਨੂੰ ਹੋਰ ਸੰਜੀਦਾ ਕਰ ਦਿੱਤਾ |
ਲੇਖਿਕਾ ਇੰਦਰ ਵਰਸ਼ਾ ਦਾ ਸੰਪਾਦਿਤ ਕਾਵਿ-ਸੰਗ੍ਰਹਿ ‘ਉਤਕਰਸ਼-ਦੇਸ਼ ਵਿਦੇਸ਼ ਸੇ ਕਵਿਤਾਏਂ’ ਵੀ ਇਸ ਮੌਕੇ ਰਿਲੀਜ਼ ਹੋਇਆ |
ਧੰਨਵਾਦੀ ਸ਼ਬਦਾਂ ਰਾਹੀਂ ਲੇਖਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਸੰਜੀਦਾ ਵਿਸ਼ਿਆਂ ਬਾਰੇ ਫ਼ਿਕਰਮੰਦੀ ਅਤੇ ਸੰਵਾਦ ਵੀ ਸਾਹਿਤਕ ਜਥੇਬੰਦੀਆਂ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ
ਪੰਜਾਬੀ ਲੇਖਕ ਸਭਾ ਦੇ ਇਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਚਿੰਤਕ, ਸਾਹਿਤਕਾਰ, ਬੁੱਧੀਜੀਵੀ, ਪੱਤਰਕਾਰ ਅਤੇ ਮੁੱਹਬਤਾਂ ਭਰੇ ਸਰੋਤੇ ਜਜ਼ਬਾਤ ਦੀ ਇੰਤਹਾ ਵਾਲ਼ੀ ਗੱਲਬਾਤ ਮਾਣਦੇ ਰਹੇ |
ਜਿਨ੍ਹਾਂ ਸ਼ਖ਼ਸੀਅਤਾਂ ਦੀ ਮੌਜੂਦਗੀ ਨੇ ਇਸ ਸਮਾਰੋਹ ਨੂੰ ਮਿਆਰੀ ਅਤੇ ਯਾਦਗਾਰੀ ਬਣਾਇਆ ਉਹਨਾਂ ਵਿੱਚ ਸਾਬਕਾ ਮੰਤਰੀ ਹਰਨੇਕ ਸਿੰਘ ਘੜੂਆਂ, ਓਲੰਪੀਅਨ ਮਹਿੰਦਰ ਸਿੰਘ ਗਿੱਲ, ਕੈਪਟਨ ਨਰਿੰਦਰ ਸਿੰਘ ਆਈ.ਏ.ਐੱਸ, ਥਿਏਟਰ, ਟੈਲੀਵਿਜ਼ਨ ਅਤੇ ਫ਼ਿਲਮ ਅਦਾਕਾਰ ਜੋੜੀ ਜਸਵੰਤ ਦਮਨ-ਦਵਿੰਦਰ ਦਮਨ,
ਪ੍ਰਸਿਧ ਲੇਖਕ ਜੋੜੀ ਜੰਗ ਬਹਾਦਰ ਗੋਇਲ-ਨੀਲਮ ਗੋਇਲ, ਜਤਿਨ ਸਲਵਾਨ-ਰੇਣੂਕਾ ਸਲਵਾਨ, ਸਾਬਕਾ ਜ਼ਿਲ੍ਹਾ ਸੈਸ਼ਨ ਜੱਜ ਜੇ.ਐੱਸ. ਖੁਸ਼ਦਿਲ, ਡਾ . ਪ੍ਰੇਮ ਦਿਲ, ਡਾ. ਅਵਤਾਰ ਸਿੰਘ ਪਤੰਗ, ਲਾਭ ਸਿੰਘ ਲਹਿਲੀ, ਸੁਭਾਸ਼ ਭਾਸਕਰ, ਪਰਮਜੀਤ ਪਰਮ, ਨਿੰਮੀ ਵਸ਼ਿਸ਼ਟ, ਸੁਦੇਸ਼ ਮੋਦਗਿਲ ‘ਨੂਰ ‘,
ਡਾ. ਹਰਬੰਸ ਕੌਰ ਗਿੱਲ-ਡਾ. ਗੁਰਦੇਵ ਸਿੰਘ ਗਿੱਲ, ਰਜਿੰਦਰ ਵਸ਼ਿਸ਼ਟ, ਸ਼ਰਨਜੀਤ ਸਿੰਘ ਬੈਦਵਾਣ, ਭਗਤ ਰਾਮ ਰੰਗਾਰ੍ਹਾ,ਵਿਜੇ ਕੁਮਾਰ, ਹਰਮਿੰਦਰ ਕਾਲੜਾ, ਜਗਤਾਰ ਸਿੰਘ , ਅਤਰ ਸਿੰਘ ਖੁਰਾਲਾ, ਡਾ. ਗੁਰਮੇਲ ਸਿੰਘ, ਆਰ. ਐੱਸ. ਲਿਬਰੇਟ, ਹਰਪ੍ਰੀਤ ਸਿੰਘ, ਬਲਕਾਰ ਸਿੱਧੂ,ਸਿਮਰਨਪ੍ਰੀਤ ਸਿੰਘ ਮਹਿਰਾ, ਗੁਰਮਾਨ ਸੈਣੀ, ਡਾ. ਬਲਦੇਵ ਸਿੰਘ ਖਹਿਰਾ, ਡਾ. ਗੁਰਮਿੰਦਰ ਸਿੱਧੂ, ਮਲਕੀਅਤ ਬਸਰਾ, ਅੰਸ਼ੁਕਾ ਮਹੇਸ਼, ਸੰਦੀਪ ਕੌਰ, ਸਨਮੀਤ ਕੌਰ, ਜੋਗਿੰਦਰ ਸਿੰਘ, ਵਰਿੰਦਰ ਸਿੰਘ ਚੱਠਾ, ਸੁਸ਼ੀਲ ਚੋਪੜਾ, ਸਰੋਜ ਚੋਪੜਾ, ਡਾ. ਸੁਰਿੰਦਰ ਗਿੱਲ, ਮਾਲਵਿੰਦਰ ਸਿੰਘ, ਕੁਲਦੀਪ ਸਿੰਘ, ਮਨਮੋਹਨ ਸਿੰਘ ਕਲਸੀ, ਨਰਿੰਦਰ ਸਿੰਘ, ਨਰਿੰਦਰ ਕੌਰ ਲੌਂਗੀਆ, ਬਲਵਿੰਦਰ ਸਿੰਘ ਢਿੱਲੋਂ, ਗੁਰਨੀਤ ਕੌਰ, ਸੁਰਜੀਤ ਕੌਰ ਬੈਂਸ, ਧਿਆਨ ਸਿੰਘ ਕਾਹਲੋਂ, ਕਰਨੈਲ ਸਿੰਘ, ਕੁਲਦੀਪ ਸਿੰਘ ਨਾਇਜੇਰੀਆ, ਸ਼ੁਭਮ, ਰਜਤ ਸਿੰਘ, ਮੇਜਰ ਸਿੰਘ ਪੰਜਾਬੀ, ਗੁਰਪ੍ਰੀਤ ਸਿੰਘ, ਜਸਬੀਰ ਪਾਲ ਸਿੰਘ ਬੈਂਸ, ਬਲਦੇਵ ਸਿੰਘ, ਸ਼ਾਇਰ ਭੱਟੀ, ਜਗਦੀਪ ਕੁਮਾਰ, ਸ਼ਿਵਦੇਵ ਸਿੰਘ, ਗੁਰਜੀਤ ਸਿੰਘ, ਗੁਰਪਿਆਰ ਸਿੰਘ, ਸੁਧਾ ਮਹਿਤਾ, ਨਵਨੀਤ ਕੌਰ ਮਠਾੜੂ, ਰਾਖੀ ਬਾਲਾਸੁਬਰਾਮਨੀਅਮ, ਜੈ ਸਿੰਘ ਛਿੱਬਰ, ਪੰਮੀ ਸਿੱਧੂ ਸੰਧੂ, ਪੱਲਵੀ, ਆਰ.ਕੇ. ਭਸੀਨ, ਕੇਵਲਜੀਤ ਸਿੰਘ, ਲਿੱਲੀ ਸਵਰਨ,ਸ਼ਿੰਦਰਪਾਲ ਸਿੰਘ,
ਅੰਕਿਤ ਸਿਆਲ, ਪਰਮਿੰਦਰ ਸਿੰਘ ਗਿੱਲ, ਚਰਨਜੀਤ ਕੌਰ, ਦਰਸ਼ਨ ਤਿਉਣਾ, ਪੰਨਾ ਲਾਲ ਮੁਸਤਫ਼ਾਬਾਦੀ, ਸੁਨੀਤਾ ਨੈਣ, ਭੁਪਿੰਦਰ ਸਿੰਘ ਭਾਗੋਮਾਜਰਾ, ਰਤਨ ਬਾਕਰਵਾਲਾ, ਨਸੀਬ ਸਿੰਘ ਮਿਨਹਾਸ-ਮੀਨਾ ਮਿਨਹਾਸ, ਭਾਰਤ ਭੂਸ਼ਣ, ਰਵਿੰਦਰ ਕੌਰ, ਅਜਾਇਬ ਔਜਲਾ, ਹਰਬੰਸ ਸੋਢੀ, ਦਵਿੰਦਰ ਸਿੰਘ, ਸੁਖਮਿੰਦਰ ਸਿੰਘ, ਬਹਾਦਰ ਸਿੰਘ ਗੋਸਲ, ਗੁਰਜੋਧ ਕੌਰ, ਰਿਤੂ ਮਿੱਤਲ, ਹਰਜੀਤ ਸਿੰਘ, ਗੁਰਦੇਵ ਕੌਰ ਪਾਲ ਅਤੇ ਏ. ਐੱਸ. ਪਾਲ ਦੇ ਨਾਮ ਖ਼ਾਸ ਤੌਰ ਤੇ ਕਾਬਿਲੇ ਜ਼ਿਕਰ ਹਨ |