ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਅਪ੍ਰੈਲ 19
ਮਿਊਜ਼ਿਕ ਸਟ੍ਰੀਮਿੰਗ ਐਪ ਸਪੋਟੀਫਾਈ ਦੀਆਂ ਸੇਵਾਵਾਂ ਠੱਪ ਹੋ ਗਈਆਂ ਹਨ। ਇਹ ਡਾਊਨ ਪੂਰੀ ਦੁਨੀਆ ਵਿਚ ਦੇਖਿਆ ਜਾ ਰਿਹਾ ਹੈ। ਲੱਖਾਂ ਉਪਭੋਗਤਾ ਆਪਣੇ ਮਨਪਸੰਦ ਸੰਗੀਤ ਨੂੰ ਸੁਣਨ ਵਿੱਚ ਅਸਮਰੱਥ ਹਨ। ਡਾਊਨ ਡਿਟੈਕਟਰ ਨੇ ਵੀ ਸਪੋਟੀਫਾਈ ਸੇਵਾਵਾਂ ਠੱਪ ਹੋਣ ਦੀ ਪੁਸ਼ਟੀ ਕੀਤੀ ਹੈ। ਉਪਭੋਗਤਾਵਾਂ ਨੂੰ ਸਪੋਟੀਫਾਈ ਦੀ ਐਪ ਅਤੇ ਵੈਬਸਾਈਟ ਦੋਵਾਂ ‘ਤੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੂਜ਼ਰਸ ਦਾ ਕਹਿਣਾ ਹੈ ਕਿ ਐਪ ਨੂੰ ਖੋਲ੍ਹਣ ‘ਤੇ ਉਨ੍ਹਾਂ ਨੂੰ ‘ਨੋ ਇੰਟਰਨੈਟ ਕਨੈਕਸ਼ਨ’ ਦਾ ਸੰਦੇਸ਼ ਮਿਲ ਰਿਹਾ ਹੈ।
ਡਾਊਨ ਡਿਟੈਕਟਰ ਅਨੁਸਾਰ ਇਹ ਪ੍ਰੇਸ਼ਾਨੀ ਸ਼ਾਮ ਕਰੀਬ 5.10 ਵਜੇ ਦੇਖੀ ਗਈ ਹੈ। ਕਰੀਬ ਇੱਕ ਘੰਟੇ ਤੱਕ ਇਹ ਡਾਊਨ ਰਿਹਾ। ਐਪ ਅਤੇ ਵੈੱਬਸਾਈਟ ਦੋਵਾਂ ਦੀਆਂ ਸੇਵਾਵਾਂ ਬੰਦ ਸਨ। ਰਿਪੋਰਟ ਮੁਤਾਬਕ ਐਪ ਨੂੰ ਲੈ ਕੇ ਕਰੀਬ 64 ਫੀਸਦੀ ਸ਼ਿਕਾਇਤਾਂ ਆਈਆਂ ਹਨ।
ਦੱਸ ਦੇਈਏ ਕਿ ਇਸ ਸਾਲ ਤੱਕ Spotify ਦੇ 498 ਮਿਲੀਅਨ ਮਾਸਿਕ ਐਕਟਿਵ ਯੂਜ਼ਰਸ ਹਨ। ਪਰ ਇਹ ਸਪੱਸ਼ਟ ਨਹੀਂ ਹੈ ਕਿ ਕਿੰਨੇ ਯੂਜ਼ਰਸ ਨੂੰ ਸੇਵਾਵਾਂ ‘ਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।