ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਮਾਰਚ 9
ਸੋਸ਼ਲ ਮੀਡੀਆ ਐਪ ਇੰਸਟਾਗ੍ਰਾਮ ਦੇ ਡਾਊਨ ਹੋਣ ਦੀਆਂ ਖਬਰਾਂ ਹਨ ਅਤੇ ਯੂਜ਼ਰਜ਼ ਨੂੰ ਲੌਗਇਨ ਕਰਨ ‘ਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਮੋਬਾਈਲ ‘ਚ ਫੀਡ ਵੀ ਰਿਫ੍ਰੈਸ਼ ਨਹੀਂ ਹੋ ਰਹੀ ਹੈ। ਇਸ ਸਬੰਧ ‘ਚ ਯੂਜ਼ਰਜ਼ ਟਵਿੱਟਰ ‘ਤੇ ਵੀ ਆਪਣੀਆਂ ਸਮੱਸਿਆਵਾਂ ਸ਼ੇਅਰ ਕਰ ਰਹੇ ਹਨ। ਸੋਸ਼ਲ ਮੀਡੀਆ ਪਲੇਟਫਾਰਮ ਅਤੇ ਵੈੱਬਸਾਈਟਾਂ ਦੇ ਕ੍ਰੈਸ਼ ਜਾਂ ਡਾਊਨ ਹੋਣ ਦੀਆਂ ਘਟਨਾਵਾਂ ‘ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ ਡਾਊਨ ਡਿਟੈਕਟਰ ਨੇ ਜਾਣਕਾਰੀ ਦਿੱਤੀ ਹੈ ਕਿ ਅੱਜ ਸਵੇਰੇ ਯੂਜ਼ਰਜ਼ ਨੂੰ ਇੰਸਟਾਗ੍ਰਾਮ ਚਲਾਉਣ ‘ਚ ਪਰੇਸ਼ਾਨੀ ਹੋ ਰਹੀ ਹੈ।
ਡਾਊਨ ਡਿਟੈਕਟਰ ਨੇ ਦੱਸਿਆ ਹੈ ਕਿ ਇੰਸਟਾਗ੍ਰਾਮ ‘ਤੇ ਸਵੇਰ ਤੋਂ 27,000 ਤੋਂ ਜ਼ਿਆਦਾ ਯੂਜ਼ਰਜ਼ ਨੇ ਲੌਗ-ਇਨ ਸਮੱਸਿਆਵਾਂ ਦੀ ਰਿਪੋਰਟ ਕੀਤੀ ਹੈ। ਸਵੇਰੇ 7 ਵਜੇ ਤੋਂ ਇੰਸਟਾਗ੍ਰਾਮ ‘ਤੇ ਯੂਜ਼ਰਜ਼ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 50 ਫੀਸਦੀ ਯੂਜ਼ਰਜ਼ ਨੇ ਸਰਵਰ ਕੁਨੈਕਸ਼ਨ ਨੂੰ ਲੈ ਕੇ ਸ਼ਿਕਾਇਤ ਕੀਤੀ ਹੈ, ਜਦਕਿ 20 ਫੀਸਦੀ ਲੋਕਾਂ ਨੇ ਕਿਹਾ ਹੈ ਕਿ ਲੌਗਇਨ ‘ਚ ਸਮੱਸਿਆ ਹੈ ਅਤੇ ਫੀਡ ਵੀ ਰਿਫ੍ਰੈਸ਼ ਨਹੀਂ ਹੋ ਰਹੀ ਹੈ।