ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ, ਅਪ੍ਰੈਲ 19
ਦਿੱਲੀ ਹਾਈ ਕੋਰਟ ਨੇ ਅੱਜ ਸ਼ਰਧਾ ਵਾਕਰ ਕਤਲ ਕੇਸ ਵਿੱਚ ਸਾਰੇ ਨਿਊਜ਼ ਚੈਨਲਾਂ ਨੂੰ ਚਾਰਜਸ਼ੀਟ ਦੀ ਸਮੱਗਰੀ ਦਿਖਾਉਣ ਜਾਂ ਚਲਾਉਣ ਤੋਂ ਰੋਕ ਦਿੱਤਾ ਹੈ। ਜਸਟਿਸ ਰਜਨੀਸ਼ ਭਟਨਾਗਰ ਨੇ ਕੇਂਦਰ ਨੂੰ ਇਹ ਵੀ ਯਕੀਨੀ ਬਣਾਉਣ ਦਾ ਨਿਰਦੇਸ਼ ਦਿੱਤਾ ਕਿ ਦਿੱਲੀ ਪੁਲਿਸ ਵੱਲੋਂ ਦਾਇਰ ਪਟੀਸ਼ਨ ਦੇ ਨਿਪਟਾਰੇ ਤੱਕ ਕੋਈ ਵੀ ਨਿਊਜ਼ ਚੈਨਲ ਅਜਿਹੀ ਸਮੱਗਰੀ ਦਾ ਪ੍ਰਸਾਰਣ ਨਾ ਕਰੇ।
ਇਹ ਹੁਕਮ ਦਿੱਲੀ ਪੁਲਿਸ ਦੀ ਪਟੀਸ਼ਨ ‘ਤੇ ਦਿੱਤੇ ਗਏ ਹਨ। ਜਿਸ ਵਿੱਚ ਮੀਡੀਆ ਹਾਊਸਾਂ ਨੂੰ ਮਾਮਲੇ ਦੀ ਜਾਂਚ ਦੌਰਾਨ ਇਕੱਠੀ ਕੀਤੀ ਚਾਰਜਸ਼ੀਟ ਅਤੇ ਹੋਰ ਸਮੱਗਰੀ ਵਿੱਚ ਸ਼ਾਮਲ ਗੁਪਤ ਜਾਣਕਾਰੀ ਪ੍ਰਕਾਸ਼ਿਤ ਕਰਨ, ਛਾਪਣ ਅਤੇ ਪ੍ਰਸਾਰਿਤ ਕਰਨ ਤੋਂ ਰੋਕਣ ਦੀ ਮੰਗ ਕੀਤੀ ਗਈ ਸੀ।