ਫੈਕਟ ਸਮਾਚਾਰ ਸੇਵਾ
ਉਜੈਨ , ਅਪ੍ਰੈਲ 19
ਰੈਪਰ ਬਾਦਸ਼ਾਹ ਦੀ ਨਵੀਂ ਐਲਬਮ ‘ਤੇ ਮਹਾਕਾਲ ਮੰਦਰ ਦੇ ਸੰਤਾਂ, ਮਹੰਤਾਂ ਅਤੇ ਪੁਜਾਰੀਆਂ ਨੇ ਇਤਰਾਜ਼ ਜਤਾਇਆ ਹੈ। ਰੈਪਰ ਬਾਦਸ਼ਾਹ ਨੇ ਆਪਣੇ ਇਕ ਗੀਤ ‘ਚ ਭਗਵਾਨ ਭੋਲੇਨਾਥ ਦਾ ਨਾਂ ਲੈਂਦੇ ਹੋਏ ਕੁਝ ਅਸ਼ਲੀਲ ਸ਼ਬਦਾਂ ਦੀ ਵਰਤੋਂ ਕੀਤੀ ਹੈ। ਮਹਾਕਾਲ ਮੰਦਰ ਦੇ ਪੁਜਾਰੀਆਂ ਦੇ ਨਾਲ-ਨਾਲ ਸੰਤਾਂ-ਮਹੰਤਾਂ ਨੇ ਵੀ ਉਸ ਦੀ ਐਲਬਮ ਨੂੰ ਲੈ ਕੇ ਸਖ਼ਤ ਇਤਰਾਜ਼ ਜਤਾਇਆ ਹੈ। ਪੁਜਾਰੀ ਕਹਿੰਦੇ ਹਨ ਕਿ ਜੇਕਰ ਭਗਵਾਨ ਸ਼ਿਵ ਦਾ ਨਾਮ ਲੈਣਾ ਹੈ ਤਾਂ ਉਸ ਦੇ ਭਜਨ ਬਣਾ ਕੇ ਚਲਾਓ, ਪਰ ਜੇਕਰ ਤੁਸੀਂ ਆਪਣੀ ਸ਼ੋਹਰਤ ਲਈ ਭਗਵਾਨ ਦੇ ਨਾਮ ਦੀ ਦੁਰਵਰਤੋਂ ਕਰੋਗੇ ਤਾਂ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ।