View in English:
September 18, 2024 1:22 pm

Paralympics : ਅਵਨੀ ਲੇਖਰਾ ਨੇ ਆਪਣਾ ਹੀ ਰਿਕਾਰਡ ਤੋੜ ਕੇ ਪੈਰਾਲੰਪਿਕ ‘ਚ ਫਿਰ ਜਿੱਤਿਆ ਸੋਨ ਤਗਮਾ

ਫੈਕਟ ਸਮਾਚਾਰ ਸੇਵਾ

ਪੈਰਿਸ , ਅਗਸਤ 30

ਟੋਕੀਓ ਪੈਰਾਲੰਪਿਕਸ ‘ਚ ਭਾਰਤ ਲਈ ਇਕ ਸੋਨ ਤਗਮੇ ਸਮੇਤ ਦੋ ਤਗਮੇ ਜਿੱਤਣ ਵਾਲੀ ਪੈਰਾ ਨਿਸ਼ਾਨੇਬਾਜ਼ ਅਵਨੀ ਲੇਖਰਾ ਨੇ ਪੈਰਿਸ ਪੈਰਾਲੰਪਿਕ ‘ਚ ਭਾਰਤ ਲਈ ਇਕ ਹੋਰ ਸੋਨ ਤਮਗਾ ਜਿੱਤਿਆ ਹੈ। ਉਸ ਨੇ ਦੂਜੇ ਹੀ ਦਿਨ 10 ਮੀਟਰ ਏਅਰ ਰਾਈਫਲ ਸਟੈਂਡਿੰਗ SH1 ਈਵੈਂਟ ਵਿੱਚ ਭਾਰਤ ਲਈ ਸੋਨ ਤਮਗਾ ਜਿੱਤਿਆ। ਇਸ ਤਰ੍ਹਾਂ ਭਾਰਤ ਨੇ ਪੈਰਿਸ ਪੈਰਾਲੰਪਿਕ ‘ਚ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਇਸ ਦੇ ਨਾਲ ਹੀ ਭਾਰਤ ਦੀ ਮੋਨਾ ਅਗਰਵਾਲ ਨੇ ਇਸੇ ਈਵੈਂਟ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ।

ਅਵਨੀ ਨੇ ਟੋਕੀਓ ਪੈਰਾਲੰਪਿਕ ‘ਚ 249.6 ਦਾ ਸਕੋਰ ਬਣਾ ਕੇ ਪੈਰਾਲੰਪਿਕ ਰਿਕਾਰਡ ਬਣਾਇਆ ਸੀ। ਇਸ ਵਾਰ ਉਸ ਨੇ 249.7 ਦਾ ਸਕੋਰ ਬਣਾਇਆ ਅਤੇ ਆਪਣਾ ਹੀ ਪੈਰਾਲੰਪਿਕ ਰਿਕਾਰਡ ਤੋੜ ਦਿੱਤਾ। ਜਦਕਿ ਮੋਨਾ ਨੇ 228.7 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਦੱਖਣੀ ਕੋਰੀਆ ਦੀ ਯੂਨਰੀ ਲੀ ਨੇ 246.8 ਸਕੋਰ ਕਰਕੇ ਚਾਂਦੀ ਦਾ ਤਗ਼ਮਾ ਜਿੱਤਿਆ। ਇਕ ਸਮੇਂ ਮੋਨਾ ਸਿਖਰ ‘ਤੇ ਆ ਗਈ ਸੀ ਪਰ ਇਸ ਤੋਂ ਬਾਅਦ ਕੋਰੀਆਈ ਨਿਸ਼ਾਨੇਬਾਜ਼ ਨੇ ਚੰਗੀ ਸ਼ੂਟਿੰਗ ਦੇ ਕੁਝ ਦੌਰ ਤੋਂ ਬਾਅਦ ਪਹਿਲਾ ਸਥਾਨ ਹਾਸਲ ਕੀਤਾ। ਅਵਨੀ ਤੀਜੇ ਨੰਬਰ ‘ਤੇ ਆ ਗਈ ਸੀ। ਹਾਲਾਂਕਿ ਉਸ ਨੇ ਜ਼ਬਰਦਸਤ ਵਾਪਸੀ ਕੀਤੀ। 21 ਸ਼ਾਟ ਤੋਂ ਬਾਅਦ ਅਵਨੀ ਅਤੇ ਯੂਨਰੀ ਦਾ ਸਕੋਰ ਬਰਾਬਰ ਸੀ ਪਰ ਕੋਰੀਆਈ ਨਿਸ਼ਾਨੇਬਾਜ਼ ਸਿਖਰ ‘ਤੇ ਸਨ। ਮੋਨਾ ਦਾ ਸਫਰ 22 ਸ਼ਾਟ ਦੇ ਬਾਅਦ ਤੀਜੇ ਸਥਾਨ ‘ਤੇ ਰਹਿ ਕੇ ਖਤਮ ਹੋਇਆ। ਅਵਨੀ ਨੇ 9.9 ਅਤੇ ਯੂਨਰੀ ਨੇ 23ਵੇਂ ਸ਼ਾਟ ਵਿੱਚ 10.7 ਦਾ ਸ਼ਾਟ ਲਗਾਇਆ।

Leave a Reply

Your email address will not be published. Required fields are marked *

View in English