ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਪੰਜਾਬ ਹੜ੍ਹ ਰਾਹਤ ਅਤੇ ਕਿਸਾਨਾਂ ਲਈ ਖੇਤੀਬਾੜੀ ਸਮੱਗਰੀ ਲਈ ₹5 ਕਰੋੜ ਦੇਣ ਦਾ ਐਲਾਨ ਕੀਤਾ

ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਪੰਜਾਬ ਹੜ੍ਹ ਰਾਹਤ ਅਤੇ ਕਿਸਾਨਾਂ ਲਈ ਖੇਤੀਬਾੜੀ ਸਮੱਗਰੀ ਲਈ ₹5 ਕਰੋੜ ਦੇਣ ਦਾ ਐਲਾਨ ਕੀਤਾ।

ਪੰਜਾਬ ਤੋਂ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਆਪਣੇ MPLAD ਫੰਡ ਅਤੇ ਨਿੱਜੀ ਸੇਵਾ ਮਿੱਲਾਂ ਕੇ ਪੰਜਾਬ ਹੜ੍ਹ ਰਾਹਤ ਲਈ ਕੁੱਲ ₹5 ਕਰੋੜ ਦੇਣ ਦਾ ਵਾਅਦਾ ਕੀਤਾ ਹੈ।

ਡਾ. ਸਾਹਨੀ ਨੇ ਐਲਾਨ ਕੀਤਾ ਕਿ ਉਹ ਹੜ੍ਹ ਬਚਾਅ ਕਾਰਜਾਂ ਲਈ ਉੱਨਤ ਕਿਸ਼ਤੀਆਂ ਅਤੇ ਨਦੀਆਂ ਦੀ ਸਫਾਈ ਲਈ ਆਧੁਨਿਕ ਮਸ਼ੀਨਰੀ ਦੀ ਖਰੀਦ ਵਾਸਤੇ ਸਟੇਟ ਡਿਜ਼ਾਸਟਰ ਰਿਲੀਫ ਫੋਰਸ ਨੂੰ ਵਿੱਤੀ ਸਹਾਇਤਾ ਦੇ ਰਹੇ ਹਨ। ਉਨ੍ਹਾਂ ਨੇ ਕਮਜ਼ੋਰ ਖੇਤਰਾਂ ਦੀ ਭਵਿੱਖ ਦੀਆਂ ਆਫ਼ਤਾਂ ਤੋਂ ਰੱਖਿਆ ਲਈ ਮਜ਼ਬੂਤ ​​ਹੜ੍ਹ ਸੁਰੱਖਿਆ ਬੰਨ੍ਹ ਬਣਾਉਣ ਲਈ ਫੰਡ ਦੇਣ ਦਾ ਵੀ ਵਾਅਦਾ ਕੀਤਾ।

ਡਾ. ਸਾਹਨੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਦਾ NGO, ਸੰਨ ਫਾਊਂਡੇਸ਼ਨ, ਜ਼ਮੀਨੀ ਪੱਧਰ ‘ਤੇ ਰਾਹਤ ਕਾਰਜਾਂ ਵਿੱਚ ਸਰਗਰਮੀ ਨਾਲ ਸ਼ਾਮਲ ਹੈ। ਹੁਣ ਤੱਕ ₹1 ਕਰੋੜ ਤੋਂ ਵੱਧ ਦੇ ਖਰਚੇ ਨਾਲ, ਸੰਨ ਫਾਊਂਡੇਸ਼ਨ ਨੇ ਹੜ੍ਹਾਂ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਪਰਿਵਾਰਾਂ ਨੂੰ ਸੁੱਕਾ ਰਾਸ਼ਨ, ਮੈਡੀਕਲ ਕਿੱਟਾਂ, ਸਫਾਈ ਸਪਲਾਈ ਅਤੇ ਪਸ਼ੂਆਂ ਲਈ ਚਾਰਾ ਵੰਡਿਆਂ ਅਤੇ ਮੋਟਰਬੋਟਾਂ ਅਤੇ ਐਂਬੂਲੈਂਸਾਂ ਪ੍ਰਦਾਨ ਕੀਤੀਆਂ ਹਨ।

ਡਾ. ਸਾਹਨੀ ਨੇ ਕਿਹਾ ਕਿ ਉਹ ਕਣਕ ਦੀ ਬਿਜਾਈ ਲਈ ਛੋਟੇ ਕਿਸਾਨਾਂ ਨੂੰ ਖਾਦ, ਬੀਜ, ਕੀਟਨਾਸ਼ਕ ਆਦਿ ਵਰਗੇ ਖੇਤੀਬਾੜੀ ਸਾਧਨ ਪ੍ਰਦਾਨ ਕਰਨਗੇ।

ਡਾ. ਸਾਹਨੀ ਨੇ ਕੇਂਦਰ ਤੋਂ ₹10,000 ਕਰੋੜ ਦੇ ਹੜ੍ਹ ਰਾਹਤ ਪੈਕੇਜ ਦੀ ਮੰਗ ਵੀ ਕੀਤੀ। ਉਨ੍ਹਾਂ ਨੇ ਪ੍ਰਸਤਾਵ ਰੱਖਿਆ ਕਿ ਹਰੇਕ ਕਿਸਾਨ ਨੂੰ ਫਸਲ ਦੇ ਨੁਕਸਾਨ ਦੀ ਪੂਰਤੀ ਲਈ ਪ੍ਰਤੀ ਏਕੜ ₹50,000 ਦਾ ਮੁਆਵਜ਼ਾ ਦਿੱਤਾ ਜਾਵੇ, ਅਤੇ ਰੋਜ਼ਾਨਾ ਦਿਹਾੜੀ ਕਰਨ ਵਾਲਿਆਂ ਅਤੇ ਪਸ਼ੂਆਂ ਦੇ ਮਾਲਕਾਂ ਨੂੰ ਵੀ ਢੁਕਵਾਂ ਮੁਆਵਜ਼ਾ ਮਿਲੇ। ਇਨ੍ਹਾਂ ਤੋਂ ਇਲਾਵਾ, ਨੁਕਸਾਨੇ ਗਏ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਵੀ ਫੰਡਾਂ ਦੀ ਲੋੜ ਹੈ।

Leave a Reply

Your email address will not be published. Required fields are marked *

View in English