ਫੈਕਟ ਸਮਾਚਾਰ ਸੇਵਾ
ਦਿੱਲੀ , ਨਵੰਬਰ 21
ਖਡੂਰ ਸਾਹਿਬ ਤੋਂ ਸੰਸਦ ਮੈਂਬਰ ਤੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ‘ਚ ਬੰਦ ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੂੰ ਅੱਜ ਦਿੱਲੀ ਏਅਰਪੋਰਟ ‘ਤੇ ਰੋਕ ਲਿਆ ਗਿਆ। ਦੁਪਹਿਰ ਬਾਅਦ ਸਾਢੇ ਤਿੰਨ ਵਜੇ ਉਨ੍ਹਾਂ ਦੀ ਫਲਾਈਟ ਸੀ। ਉਨ੍ਹਾਂ ਕਿਹਾ ਕਿ ਉਹ ਆਪਣੀ ਧੀ ਨੂੰ ਕੈਨੇਡਾ ਮਿਲਣ ਜਾ ਰਹੇ ਸਨ ਕਿਉਂਕਿ ਉਸ ਦੇ ਘਰ ਬੇਟਾ ਹੋਇਆ ਹੈ। ਰੋਸ ਜ਼ਾਹਿਰ ਕਰਦਿਆਂ ਬਲਵਿੰਦਰ ਕੌਰ ਨੇ ਕਿਹਾ ਕਿ ਸਿੱਖਾਂ ਨੂੰ ਗੁਲਾਮ ਬਣਾਇਆ ਜਾ ਰਿਹਾ ਹੈ।







