ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ , ਫਰਵਰੀ 6
ਕਾਂਗਰਸ ਨੇਤਾ ਅਤੇ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਘਰ ‘ਤੇ ਆਮਦਨ ਕਰ ਵਿਭਾਗ ਨੇ ਛਾਪਾ ਮਾਰਿਆ। ਜਾਣਕਾਰੀ ਮੁਤਾਬਕ ਇਹ ਛਾਪੇਮਾਰੀ ਅੱਜ ਸਵੇਰੇ ਹੋਈ, ਜਦੋਂ ਚੰਡੀਗੜ੍ਹ ਤੋਂ ਆਈ ਇਕ ਟੀਮ ਉਨ੍ਹਾਂ ਦੇ ਸਰਕੂਲਰ ਰੋਡ ਸਥਿਤ ਰਿਹਾਇਸ਼ ‘ਤੇ ਪੁੱਜੀ।
ਅਧਿਕਾਰੀ ਕਈ ਗੱਡੀਆਂ ਵਿੱਚ ਪਹੁੰਚੇ, ਜਿਨ੍ਹਾਂ ਦੇ ਨਾਲ ਇੰਡੋ-ਤਿੱਬਤੀ ਬਾਰਡਰ ਪੁਲਿਸ (ਆਈ.ਟੀ.ਬੀ.ਪੀ.) ਦੇ ਜਵਾਨ ਵੀ ਮੌਜੂਦ ਸਨ। ਟੀਮ ਦੇ ਪਹੁੰਚਦੇ ਹੀ ਘਰ ਦੇ ਗੇਟ ਅੰਦਰੋਂ ਬੰਦ ਕਰ ਲਏ ਗਏ। ਰਿਪੋਰਟਾਂ ਮੁਤਾਬਕ ਇਹ ਕਰਵਾਈ ਆਮਦਨ ਕਰ ਵਿਭਾਗ ਵੱਲੋਂ ਕੀਤੀ ਗਈ ਹੈ, ਹਾਲਾਂਕਿ ਅਜੇ ਤਕ ਕਿਸੇ ਅਧਿਕਾਰੀ ਵੱਲੋਂ ਇਸ ਦੀ ਪੱਕੀ ਪੁਸ਼ਟੀ ਨਹੀਂ ਹੋਈ।