ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਸਮਾਗਮ ਵਿਚ ਸੰਵਾਦ ਅਤੇ ਗਾਇਕੀ ਦਾ ਮਾਣਿਆ ਗਿਆ ਆਨੰਦ
—————————————
ਚੰਡੀਗੜ੍ਹ: ਪੰਜਾਬੀ ਲੇਖਕ ਸਭਾ ਵੱਲੋਂ ਪੰਜਾਬ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ ਅੱਜ ਪੰਜਾਬ ਕਲਾ ਭਵਨ ਵਿਖੇ ‘ਪੰਜਾਬ ਦੀਆਂ ਉਪ-ਬੋਲੀਆਂ: ਸਥਿਤੀ ਅਤੇ ਸੰਭਾਲ’ ਵਿਸ਼ੇ ਉਤੇ ਵਿਚਾਰ ਚਰਚਾ ਕਰਵਾਈ ਗਈ ਜਿਸ ਵਿੱਚ ਭਾਸ਼ਾ ਵਿਗਿਆਨੀਆਂ ਨੇ ਵਿਸਥਾਰ ਪੂਰਵਕ ਆਪਣੇ ਵਿਚਾਰ ਸਾਂਝੇ ਕੀਤੇ।

ਉੱਘੇ ਭਾਸ਼ਾ ਵਿਗਿਆਨੀ ਡਾ. ਜੋਗਾ ਸਿੰਘ, ਲੋਕ ਵੰਨਗੀਆਂ ਦੇ ਮਾਹਿਰ ਪ੍ਰੀਤਮ ਸਿੰਘ ਰੁਪਾਲ ਅਤੇ ਪ੍ਰਸਿੱਧ ਪੁਆਧੀ ਲੇਖਕ ਅਤੇ ਚਿੰਤਕ ਡਾ. ਗੁਰਮੀਤ ਸਿੰਘ ਬੈਦਵਾਣ ਨੇ ਸੰਵਾਦ ਵਿੱਚ ਹਿੱਸਾ ਲਿਆ।
ਮੰਚ ਸੰਚਾਲਨ ਕਰਦਿਆਂ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਵਿਸਰ ਰਹੀਆਂ ਉਪ-ਬੋਲੀਆਂ ਬਾਰੇ ਗੱਲ ਕਰਨੀ ਸਾਹਿਤਕ ਜਥੇਬੰਦੀਆਂ ਦੀ ਜ਼ਿੰਮੇਵਾਰੀ ਹੈ |
ਮਹਿਮਾਨਾਂ ਦਾ ਸਵਾਗਤ ਕਰਦਿਆਂ ਗੁਰਨਾਮ ਕੰਵਰ ਨੇ ਇਸ ਸਮਾਗਮ ਨੂੰ ਸਮੇਂ ਦੀ ਲੋੜ ਦੱਸਿਆ ਤੇ ਕਿਹਾ ਕਿ ਮਾਹਿਰ ਸ਼ਖ਼ਸੀਅਤਾਂ ਦੇ ਵਿਚਾਰ ਸੁਣਨੇ ਸਮਾਗਮ ਦਾ ਹਾਸਿਲ ਹੁੰਦਾ ਹੈ ।

ਡਾ. ਗੁਰਮੀਤ ਸਿੰਘ ਬੈਦਵਾਣ ਨੇ ਪੁਆਧੀ ਬੋਲੀ ਚ ਗੱਲ ਕਰਦਿਆਂ ਆਖਿਆ ਕਿ ਬੋਲੀ ਸਾਡੀ ਬੁਨਿਆਦ ਹੈ । 22 ਪੁਆਧੀ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਬਣਨ ਤੋਂ ਬਾਅਦ ਪੁਆਧੀ ਨਾਲ ਇਨਸਾਫ਼ ਨਹੀਂ ਹੋਇਆ ।
ਪ੍ਰਸਿੱਧ ਪੁਆਧੀ ਗਾਇਕਾ, ਕਵਿੱਤਰੀ ਅਤੇ ਫ਼ਿਲਮ ਅਦਾਕਾਰਾ ਮੋਹਿਨੀ ਤੂਰ ਨੇ ਆਪਣੀ ਕਵਿਤਾ ਰਾਹੀਂ ਪੁਆਧ ਦੀ ਬੁਨਿਆਦ ਦੀ ਗੱਲ ਤੋਰੀ ਅਤੇ ਖ਼ੂਬਸੂਰਤ ਆਵਾਜ਼ ਵਿਚ ਪੁਆਧੀ ਗੀਤ ‘ਮੈਂ ਦੱਸਾਂ ਕਿਆ ਕਿਆ ਥਾਂਨੂੰ ਬਾਤਾਂ ਮ੍ਹਾਰੇ ਪੁਆਧ ਕੀਆਂ’ ਸੁਣਾ ਕੇ ਸਮਾਂ ਬੰਨ੍ਹਿਆਂ|

ਪ੍ਰੀਤਮ ਸਿੰਘ ਰੁਪਾਲ ਨੇ ਕਿਹਾ ਕਿ ਉਪ-ਬੋਲੀਆਂ ਦਰ-ਅਸਲ ਲਹਿਜੇ ਹੀ ਹੁੰਦੇ ਹਨ ਅਤੇ ਜੇ ਸਾਡੀਆਂ ਜੜ੍ਹਾਂ ਬਚਣਗੀਆਂ ਤਾਂ ਹੀ ਭਾਸ਼ਾ ਬਚੇਗੀ I ਰਜਨੀ ਗਾਂਧੀ ਦਾ ਮੁਲਤਾਨੀ ਗੀਤ ‘ਮਾਂ ਦੇ ਘਰ ਮੈਂ ਵਹਿੰਦੀ ਪਈ ਆਂ’ ਖ਼ੂਬ ਸਲਾਹਿਆ ਗਿਆ I ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਨੇ ਆਖਿਆ ਕਿ ਭਾਸ਼ਾ ਵਹਿੰਦੀ ਨਦੀ ਹੈ ਅਤੇ ਖਿੱਤਾ ਉੱਜੜਨ ਨਾਲ ਵੀ ਬੋਲੀ ਜਾਂ ਸ਼ਬਦ ਉੱਜੜਦੇ ਹਨ । ਡਾ. ਜੋਗਾ ਸਿੰਘ ਨੇ ਕਿਹਾ ਕਿ ਸੰਵੇਦਨਾ ਨਾਲ ਹੀ ਗਿਆਨ ਹਾਸਿਲ ਹੁੰਦਾ ਹੈ ਅਤੇ ਲੋਕ ਬੋਲੀ ਪ੍ਰਤੀ ਸੰਜੀਦਗੀ ਅਤੇ ਚੇਤਨਾ ਹੀ ਸਿਰਜਣਾਤਮਕ ਰੋਲ ਅਦਾ ਕਰਦੀ ਹੈ ।

ਦਲਵਿੰਦਰ ਗੁਰਲੀਨ ਨੇ ਪਹਾੜੀ ਗੀਤ ‘ਮਾਏ ਨੀ ਮੇਰੀਏ ਸ਼ਿਮਲੇ ਦੇ ਰਾਹੀਂ ਚੰਬਾ ਕਿਤਨੀ ਕੁ ਦੂਰ’ ਸੁਣਾ ਕੇ ਹਾਜ਼ਿਰ ਸਰੋਤਿਆਂ ਤੋਂ ਤਾਰੀਫ਼ ਖੱਟੀ । ਮਨਜੀਤ ਕੌਰ ਮੀਤ ਦਾ ਸਨਮਾਨ ਕਰਨ ਤੋਂ ਇਲਾਵਾ ਗ਼ਜ਼ਲਗੋ ਵਿੰਦਰ ਮਾਝੀ ਦੀ ਸੁਨੀਲ ਡੋਗਰਾ ਵੱਲੋਂ ਗਾਈ ਰਚਨਾ ਦਾ ਪੋਸਟਰ ਜਾਰੀ ਕੀਤਾ ਗਿਆ । ਜੰਮੂ ਕਸ਼ਮੀਰ ਵਿੱਚ ਪੰਜਾਬੀ ਭਾਸ਼ਾ ਦਾ ਪਹਿਲਾਂ ਵਾਲਾ ਰੁਤਬਾ ਬਹਾਲ ਕਰਨ ਲਈ ਸਰਕਾਰ ਨੂੰ ਅਪੀਲ ਕਰਨ ਦਾ ਮਤਾ ਵੀ ਸਭਾ ਵੱਲੋਂ ਪਾਸ ਕੀਤਾ ਗਿਆ । ਸਾਰੇ ਮਹਿਮਾਨਾਂ ਦਾ ਓਹਨਾ ਦੀ ਆਮਦ ਵਾਸਤੇ ਧੰਨਵਾਦ ਕਰਦਿਆਂ ਮੀਤ ਪ੍ਰਧਾਨ ਡਾ. ਗੁਰਮੇਲ ਸਿੰਘ ਨੇ ਕਿਹਾ ਕਿ ਮਿਆਰੀ ਵਿਚਾਰ ਵਟਾਂਦਰਾ ਸੰਜਦੀਗੀ ਦੀ ਤਰਜਮਾਨੀ ਕਰਦਾ ਹੈ ।

ਭਰਵੀਂ ਇੱਕਤਰਤਾ ਵਿੱਚ ਸਾਹਿਤ ਜਗਤ ਦੀਆਂ ਜਿਨ੍ਹਾਂ ਉੱਘੀਆਂ ਹਸਤੀਆਂ ਨੇ ਸ਼ਿਰਕਤ ਕੀਤੀ ਉਨ੍ਹਾਂ ਵਿੱਚ ਡਾ. ਲਾਭ ਸਿੰਘ ਖੀਵਾ, ਡਾ. ਅਵਤਾਰ ਸਿੰਘ ਪਤੰਗ, ਡਾ. ਦਵਿੰਦਰ ਸਿੰਘ ਬੋਹਾ, ਡਾ. ਸੁਰਿੰਦਰ ਗਿੱਲ, ਅਜਾਇਬ ਸਿੰਘ ਔਜਲਾ, ਕਵਿੱਤਰੀ ਰਜਿੰਦਰ ਕੌਰ, ਬਾਬੂ ਰਾਮ ਦੀਵਾਨਾ, ਊਸ਼ਾ ਕੰਵਰ, ਪੰਮੀ ਸਿੱਧੂ ਸੰਧੂ, ਤੇਜਾ ਸਿੰਘ ਥੂਹਾ, ਐਸ. ਐਸ ਭੱਟੀ, ਸੁਰਜੀਤ ਸੁਮਨ, ਕੈਪਟਨ ਨਰਿੰਦਰ ਸਿੰਘ, ਸੁਰਿੰਦਰ ਬਾਹਗਾ, ਅਸ਼ੋਕ ਜੋਸ਼ੀ, ਸੁਰਿੰਦਰ ਬਾਂਸਲ, ਮੀਤ ਰੰਗਰੇਜ਼, ਕੰਵਲ ਨੈਣ ਸਿੰਘ ਸੇਖੋਂ, ਪਾਲ ਅਜਨਬੀ, ਹਰਮਿੰਦਰ ਕਾਲੜਾ, ਸਿਮਰਜੀਤ ਗਰੇਵਾਲ, ਸੁਖਵਿੰਦਰ ਸਿੱਧੂ, ਲਾਭ ਸਿੰਘ ਲਹਿਲੀ, ਪਰਮਿੰਦਰ ਸਿੰਘ ਮਦਾਨ, ਵਿਜੇ ਕੁਮਾਰ, ਮਹਿੰਦਰ ਸਿੰਘ ਸੰਧੂ, ਹਰਭਜਨ ਕੌਰ ਢਿੱਲੋਂ, ਸੁਰਜੀਤ ਕੌਰ ਬੈਂਸ, ਅਮਰਜੀਤ ਕੌਰ ਕੋਮਲ, ਕੁਲਵਿੰਦਰ ਸਿੰਘ ਕੰਗ, ਜਸਪ੍ਰੀਤ ਕੌਰ ਕੰਗ, ਮਹਿੰਦਰ ਸਿੰਘ ਸੰਧੂ, ਇਕਬਾਲਪ੍ਰੀਤ ਸਿੰਘ, ਨਵਨੀਤ ਕੌਰ ਮਠਾੜੂ, ਸਿਮਰਜੀਤ ਕੌਰ ਗਰੇਵਾਲ, ਡਾ. ਗੁਰਮੀਤ ਕੌਰ, ਰਾਜਪਾਲ ਕੌਰ, ਅਰਲੀਨ ਕੌਰ, ਸੁਰਿੰਦਰ ਕੁਮਾਰ, ਸਰਬਜੀਤ ਸਿੰਘ, ਬਲਵਿੰਦਰ ਸਿੰਘ, ਬਲਜੀਤ ਸਿੰਘ ਪਪਨੇਜਾ, ਅਮਰਜੀਤ ਅਰਪਨ, ਅਮਰਜੀਤ ਸਿੰਮੀ, ਰਾਜ ਗੋਇਲ, ਸਿਮਰਜੀਤ ਕੌਰ, ਅਮਰਾਓ ਸਿੰਘ, ਗੁਰਮੇਲ ਸਿੰਘ ਮੌਜੋਵਾਲ, ਰੌਸ਼ਨ ਸਿੰਘ, ਸਵਰਨ ਸਿੰਘ ਚੰਨੀ, ਗੁਰਜੰਟ ਸਿੰਘ, ਦੀਪਕ ਸਾਂਵਤ, ਸਰੋਜ ਸਾਂਵਤ, ਜਗਤਾਰ ਸਿੰਘ, ਆਤਮਬੀਰ ਸਿੰਘ, ਅਮਨਦੀਪ ਸਿੰਘ, ਸਤੀਸ਼ ਵਿਦਰੋਹੀ, ਬਰਜਿੰਦਰ ਪਾਲ ਸਿੰਘ, ਭੁਪਿੰਦਰ ਸਿੰਘ, ਮਲਕੀਅਤ ਸਿੰਘ, ਰਜਿੰਦਰ ਕੌਰ ਸਰਾਓ, ਪਵਨਦੀਪ ਸਿੰਘ, ਡਾ. ਜੰਗੀਰ ਸਿੰਘ, ਡਾ. ਮਨਜੀਤ ਸਿੰਘ ਬੱਲ, ਹਰਜੀਤ ਸਿੰਘ, ਧਿਆਨ ਸਿੰਘ ਕਾਹਲੋਂ, ਸੰਜੇ ਘਿਲਦਿਆਲ, ਜਗਜੀਤ ਸਿੰਘ ਬਡਾਲੀ, ਕੁਲਦੀਪ ਸਿੰਘ ਸਪੋਕਸਮੈਨ, ਚਰਨਜੀਤ ਸਿੰਘ ਕਲੇਰ, ਮਾਮ ਚੰਦ ਛੋਕਰ ਅਤੇ ਮਾਲਵਿੰਦਰ ਸਿੰਘ ਮਾਨ ਦੇ ਨਾਮ ਵਰਣਨਯੋਗ ਹਨ ।