View in English:
October 6, 2024 2:13 pm

Kulhad Pizza Couple ਦੀ ਗੱਡੀ ‘ਤੇ ਹਮਲਾ

ਫੈਕਟ ਸਮਾਚਾਰ ਸੇਵਾ

ਜਲੰਧਰ , ਜੁਲਾਈ 8

ਉਜਾਲਾ ਨਗਰ ‘ਚ ਕੁਲਹੜ ਪੀਜ਼ਾ ਜੋੜੇ ਦੇ ਘਰ ਨੌਜਵਾਨ ਖੜ੍ਹੀ ਕਾਰ ਦਾ ਸ਼ੀਸ਼ਾ ਭੰਨ ਕੇ ਫਰਾਰ ਹੋ ਗਏ। ਸ਼ੀਸ਼ਾ ਟੁੱਟਣ ਦੀ ਆਵਾਜ਼ ਸੁਣ ਕੇ ਕੁਲਹੜ ਪੀਜ਼ਾ ਦਾ ਮਾਲਕ ਬਾਹਰ ਆਇਆ ਤਾਂ ਪਤਾ ਲੱਗਾ ਕਿ ਸ਼ਰਾਰਤੀ ਅਨਸਰਾਂ ਨੇ ਉਸ ‘ਤੇ ਪਥਰਾਅ ਕਰ ਕੇ ਕਾਰ ਦਾ ਸ਼ੀਸ਼ਾ ਤੋੜ ਦਿੱਤਾ ਹੈ। ਇਸ ਦੇ ਨਾਲ ਹੀ ਸ਼ੀਸ਼ੇ ਤੋੜਨ ਤੋਂ ਬਾਅਦ ਗੱਡੀ ਦੇ ਪਿਛਲੇ ਪਾਸੇ ਪੱਥਰਾਂ ਨਾਲ ਹਮਲਾ ਕਰ ਕੇ ਵਾਹਨ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ। ਰੌਲਾ ਸੁਣ ਕੇ ਜਦੋਂ ਉਹ ਬਾਹਰ ਆਇਆ ਤਾਂ ਸ਼ਰਾਰਤੀ ਅਨਸਰ ਫ਼ਰਾਰ ਹੋ ਚੁੱਕੇ ਸਨ।

ਸਹਿਜ ਨੇ ਦੱਸਿਆ ਕਿ ਮੌਕੇ ‘ਤੇ ਸੀਸੀਟੀਵੀ ਕੈਮਰੇ ਨਹੀਂ ਲੱਗੇ ਹੋਏ ਸਨ, ਜਿਸ ਕਾਰਨ ਮੁਲਜ਼ਮ ਭੱਜਣ ‘ਚ ਕਾਮਯਾਬ ਹੋ ਗਏ। ਕਾਰ ਦਾ ਸ਼ੀਸ਼ਾ ਟੁੱਟਣ ’ਤੇ ਉਸ ਨੇ ਕੰਟਰੋਲ ਰੂਮ ’ਤੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਗਲੀ ਨੂੰ ਜਾਂਦੀ ਸੜਕ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *

View in English