ਫੈਕਟ ਸਮਾਚਾਰ ਸੇਵਾ
ਰਾਜਪੁਰਾ, ਜਨਵਰੀ 3
‘ਦ ਰਾਜਪੁਰਾ ਪ੍ਰੈੱਸ ਕਲੱਬ’ ਦੇ 2025 ਦੇ ਨਵੇਂ ਪ੍ਰਧਾਨ ਬਣਾਉਣ ਸਬੰਧੀ ਮੀਟਿੰਗ ਪ੍ਰਧਾਨ ਵਿਜੈ ਵੋਹਰਾ ਦੀ ਅਗਵਾਈ ਹੇਠ ਨਿੱਜੀ ਹੋਟਲ ਵਿੱਚ ਹੋਈ। ਜਿਸ ਵਿਚ ਸਰਬਸੰਮਤੀ ਨਾਲ ਪੱਤਰਕਾਰ ਡੀ ਐਸ ਕੱਕੜ ਨੂੰ ਸਾਲ 2025 ਦਾ ਨਵਾਂ ਪ੍ਰਧਾਨ ਚੁਣਿਆ ਗਿਆ ਅਤੇ ਉਨ੍ਹਾਂ ਨੂੰ ਆਪਣੀ ਕਾਰਜ ਕਾਰਣੀ ਬਣਾਉਣ ਦੇ ਅਧਿਕਾਰ ਦਿੱਤੇ ਗਏ। ਇਸ ਮੌਕੇ ਤੇ ਦ ਰਾਜਪੁਰਾ ਪ੍ਰੈੱਸ ਕਲੱਬ ਦੇ ਸਾਰੇ ਮੈਂਬਰਾਂ ਨੇ ਨਵੇਂ ਬਣੇ ਪ੍ਰਧਾਨ ਡੀ ਐਸ ਕੱਕੜ ਨੂੰ ਮੁਬਾਰਕ ਬਾਦ ਦਿੰਦੇ ਹੋਏ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ। ਇਸ ਦੌਰਾਨ ਨਵੇਂ ਬਣੇ ਪ੍ਰਧਾਨ ਡੀ ਐਸ ਕੱਕੜ ਨੇ ਇਹ ਜ਼ਿੰਮੇਦਾਰੀ ਦੇਣ ਲਈ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੱਤਰਕਾਰਾਂ ਦੇ ਭਲੇ ਲਈ ਤਨਦੇਹੀ ਨਾਲ ਕੰਮ ਕਰਨਗੇ।
ਇਸ ਮੌਕੇ ਤੇ ਨਵੇਂ ਬਣੇ ਪ੍ਰਧਾਨ ਡੀ ਐਸ ਕੱਕੜ ਨੇ ਆਪਣੀ ਨਵੀਂ ਕਾਰਜਕਾਰਣੀ ਦੀ ਘੋਸ਼ਣਾ ਕਰਦੇ ਹੋਏ ਪੈਟਰਨ ਵਿਜੈ ਵੋਹਰਾ, ਚੇਅਰਮੈਨ ਦੀਪਕ ਅਰੋੜਾ, ਜਨਰਲ ਸਕੱਤਰ ਜੀ ਐੱਸ ਬੇਦੀ, ਸੀਨੀਅਰ ਮੀਤ ਪ੍ਰਧਾਨ ਹਿਮਾਂਸ਼ੂ ਹੈਰੀ, ਉੱਪ ਪ੍ਰਧਾਨ ਰਾਜੇਸ਼ ਡੇਹਰਾ,ਉਪ ਚੇਅਰਮੈਨ ਲਲਿਤ ਕੁਮਾਰ, ਕੈਸ਼ੀਅਰ ਰਵਦੀਪ ਸੂਰੀ,ਪੀ ਆਰ ਓ ਰਾਕੇਸ਼ ਭਟੇਜਾ,ਮੈਂਬਰ ਸ਼ੁਸ਼ੀਲ ਸਿੰਧੀ,ਮੈਂਬਰ ਲੱਕੀ ਕੁਮਾਰ, ਲੀਗਲ ਅਡਵਾਈਜ਼ਰ ਐਡ ਬਿਕਰਮਜੀਤ ਪਾਸੀ, ਲੀਗਲ ਅਡਵਾਈਜ਼ਰ ਐਡ ਬੀ ਐੱਸ ਮੰਡਲ ਨੂੰ ਲਗਾਇਆ ਗਿਆ।