ਸ਼ਹੀਦੀ ਸਭਾ ਨੂੰ ਸਮਰਪਿਤ ਸਹਿਯੋਗ ਕਲੱਬ ਫਤਿਹਗੜ੍ਹ ਸਾਹਿਬ ਵੱਲੋਂ ਪਿੰਡ ਖੇੜਾ ਵਿਖੇ ਫਰੀ ਮੈਡੀਕਲ ਕੈਂਪ ਦਿਨ ਸੋਮਵਾਰ 22 ਦਸੰਬਰ 2025 ਨੂੰ ਲਗਵਾਇਆ ਗਿਆ। ਜਿਸ ਵਿੱਚ ਲੋਕਾਂ ਨੂੰ ਫਰੀ ਐਨਕਾਂ ਮੁਫ਼ਤ ਦਵਾਈਆਂ ਅਤੇ ਮੁਫ਼ਤ ਚੈੱਕਅਪ ਅਤੇ ਮੁਫ਼ਤ ਇਲਾਜਾਂ ਦੀ ਜਿਹੜੀ ਉਹ ਸਹੂਲਤ ਪ੍ਰਦਾਨ ਕੀਤੀ ਗਈ। ਇਸ ਤੋਂ ਇਲਾਵਾ ਮਰੀਜ਼ਾਂ ਦੇ ਫਰੀ ਇਲਾਜ਼ ਤੇ ਫਰੀ ਆਪਰੇਸ਼ਨ ਕਰਵਾਏ ਗਏ। ਮੈਡੀਕਲ ਕੈਂਪ ਵਿੱਚ ਢਿੱਲੋਂ ਅੱਖਾਂ ਦਾ ਹਸਪਤਾਲ ਅਤੇ ਵੱਖ-ਵੱਖ ਹਸਪਤਾਲਾਂ ਤੋਂ ਟੀਮਾਂ ਮੁਫਤ ਇਲਾਜ ਲਈ ਆਈਆਂ। ਮੈਡੀਕਲ ਕੈਂਪ ਤੋਂ ਇਲਾਵਾ ਖੂਨ ਦਾਨ ਕੈਂਪ ਵੀ ਲਗਾਇਆ ਗਿਆ। ਇਸ ਮੌਕੇ ਕੁਲਮਨਵੀਰ ਨਾਗਰਾ ,ਮਨਦੀਪ ਸਿੰਘ ਖੇੜਾ ,ਅਮਰਿੰਦਰ ਸਿੰਘ ਰੇਖੀ ,ਮਾਸਟਰ ਹਰੀਪੁਰ ਭਗਵਾਨ ਸਿੰਘ ਗਰੇਵਾਲ ,ਆਦਿ ਸ਼ਾਮਿਲ ਹੋਏ।







