ਜੈਟਕਿੰਗ ਵੱਲੋਂ ਸਾਈਬਰ ਕ੍ਰਾਈਮ ਪੁਲਿਸ, ਯੂਟੀ ਚੰਡੀਗੜ੍ਹ ਦੇ ਸਹਿਯੋਗ ਨਾਲ ਸਾਈਬਰ ਸੁਰੱਖਿਆ, ਸਾਈਬਰ ਅਪਰਾਧ ਅਤੇ ਡਿਜੀਟਲ ਫਰਾਡ ‘ਤੇ ਮੁਫ਼ਤ ਜਾਗਰੂਕਤਾ ਪ੍ਰੋਗਰਾਮ

ਜੈਟਕਿੰਗ ਵੱਲੋਂ ਸਾਈਬਰ ਕ੍ਰਾਈਮ ਪੁਲਿਸ, ਯੂਟੀ ਚੰਡੀਗੜ੍ਹ ਦੇ ਸਹਿਯੋਗ ਨਾਲ ਸਾਈਬਰ ਸੁਰੱਖਿਆ, ਸਾਈਬਰ ਅਪਰਾਧ ਅਤੇ ਡਿਜੀਟਲ ਫਰਾਡ ‘ਤੇ ਮੁਫ਼ਤ ਜਾਗਰੂਕਤਾ ਪ੍ਰੋਗਰਾਮ

ਭਾਰਤ ਦਾ ਨੰਬਰ-1 ਡਿਜੀਟਲ ਸਕਿੱਲ ਇੰਸਟੀਚਿਊਟ, ਜੈਟਕਿੰਗ, ਤਕਨੀਕੀ ਸਿੱਖਿਆ ਦੇ ਖੇਤਰ ਵਿੱਚ ਆਪਣੀ 33 ਸਾਲਾਂ ਦੀ ਸ਼ਾਨਦਾਰ ਸਫਲਤਾ ਦਾ ਜਸ਼ਨ, 30 ਅਤੇ 31 ਜਨਵਰੀ 2026 ਨੂੰ ਸੈਕਟਰ-34, ਚੰਡੀਗੜ੍ਹ ਕੇਂਦਰ ਵਿੱਚ ਆਯੋਜਿਤ ਇੱਕ ਵਿਸ਼ਾਲ ਦੋ-ਰੋਜ਼ਾ ਸਮਾਗਮ ਦੇ ਨਾਲ ਮਨਾ ਰਿਹਾ ਹੈ। ਜੈਟਕਿੰਗ ਚੰਡੀਗੜ੍ਹ ਕੇਂਦਰ ਦੀ ਸਥਾਪਨਾ ਸਾਲ 1993 ਵਿੱਚ ਦੂਰਦਰਸ਼ੀ ਆਈ.ਟੀ. ਉਧਮੀ ਸ਼੍ਰੀ ਵਿਨੋਦ ਚੌਹਾਨ ਵੱਲੋਂ ਕੀਤੀ ਗਈ ਸੀ, ਜਿਸਦਾ ਉਦੇਸ਼ ਖੇਤਰ ਵਿੱਚ ਮਿਆਰੀ ਅਤੇ ਉਦਯੋਗ-ਮੁਖੀ ਤਕਨੀਕੀ ਸਿੱਖਿਆ ਪ੍ਰਦਾਨ ਕਰਨਾ ਸੀ। ਪਿਛਲੇ ਸਾਲਾਂ ਦੌਰਾਨ ਇਸ ਕੇਂਦਰ ਨੇ ਕਈ ਮਹੱਤਵਪੂਰਨ ਉਪਲਬਧੀਆਂ ਹਾਸਲ ਕੀਤੀਆਂ ਹਨ ਅਤੇ ਉੱਚ ਵਿਦਿਅਕ ਮਿਆਰਾਂ ਤੇ ਵਿਦਿਆਰਥੀਆਂ ਦੀ ਸਫਲਤਾ ਪ੍ਰਤੀ ਆਪਣੀ ਨਿਰੰਤਰ ਵਚਨਬੱਧਤਾ ਲਈ ਕਈ ਪੁਰਸਕਾਰਾਂ ਨਾਲ ਸਨਮਾਨਿਤ ਹੋਇਆ ਹੈ। ਇਹ ਆਯੋਜਨ ਕੁਸ਼ਲ ਆਈ.ਟੀ. ਪੇਸ਼ੇਵਰ ਤਿਆਰ ਕਰਨ ਅਤੇ ਭਾਰਤ ਦੀ ਡਿਜੀਟਲ ਕਾਰਜਸ਼ਕਤੀ ਨੂੰ ਮਜ਼ਬੂਤ ​​ਕਰਨ ਵਿੱਚ ਜੈਟਕਿੰਗ ਦੇ ਲੰਬੇ ਸਮੇਂ ਦੇ ਯੋਗਦਾਨ ਨੂੰ ਦਰਸਾਉਂਦਾ ਹੈ। ਸ਼੍ਰੀ ਚੌਹਾਨ ਮੁਤਾਬਿਕ ਅਤੇ ਭਾਰਤ ਦੇ ਪ੍ਰਮੁੱਖ ਅਖਬਾਰਾਂ ਅਨੁਸਾਰ, ਸਾਲ 2030 ਤੱਕ ਏ.ਆਈ. (AI), ਕਲਾਊਡ ਕੰਪਿਊਟਿੰਗ ਅਤੇ ਸਾਈਬਰ ਸੁਰੱਖਿਆ ਦੇ ਖੇਤਰ ਵਿੱਚ 17 ਕਰੋੜ ਨੌਕਰੀਆਂ ਪੈਦਾ ਹੋਣ ਦੀ ਸੰਭਾਵਨਾ ਹੈ।

ਨੌਜਵਾਨਾਂ ਨੂੰ ਉਦਯੋਗ-ਸੰਬੰਧੀ ਹੁਨਰਾਂ ਨਾਲ ਸਸ਼ਕਤ ਬਣਾਉਣ ਦੇ ਉਦੇਸ਼ ਨਾਲ ਸਥਾਪਿਤ ਜੈਟਕਿੰਗ ਨੇ ਪਿਛਲੇ ਤਿੰਨ ਦਹਾਕਿਆਂ ਵਿੱਚ 55,000 ਤੋਂ ਵੱਧ ਵਿਦਿਆਰਥੀਆਂ ਨੂੰ ਸਿਖਲਾਈ ਦੇ ਕੇ ਉਹਨਾਂ ਨੂੰ ਰੁਜ਼ਗਾਰ ਦਿਵਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹ ਸੰਸਥਾ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੇ ਨਾਲ ਏਕੀਕ੍ਰਿਤ ਕਲਾਊਡ ਕੰਪਿਊਟਿੰਗ ਅਤੇ ਸਾਈਬਰ ਸੁਰੱਖਿਆ ਵਿੱਚ ਆਪਣੇ ਵਿਸ਼ੇਸ਼ ਪ੍ਰੋਗਰਾਮਾਂ ਲਈ ਜਾਣੀ ਜਾਂਦੀ ਹੈ, ਜੋ ਤੇਜ਼ੀ ਨਾਲ ਬਦਲਦੀਆਂ ਵਿਸ਼ਵਵਿਆਪੀ ਤਕਨੀਕੀ ਲੋੜਾਂ ਦੇ ਅਨੁਕੂਲ ਹਨ।

ਇਸ ਸਮਾਗਮ ਵਿੱਚ ਵੱਖ-ਵੱਖ ਪ੍ਰਮੁੱਖ ਕੰਪਨੀਆਂ ਦੇ ਰਿਕਰੂਟਰਾਂ (Recruiters) ਦੀ ਮੌਜੂਦਗੀ ਰਹੇਗੀ, ਜਿਸ ਨਾਲ ਵਿਦਿਆਰਥੀਆਂ ਨੂੰ ਪਲੇਸਮੈਂਟ ਅਤੇ ਕਰੀਅਰ ਨਾਲ ਸਬੰਧਤ ਮਹੱਤਵਪੂਰਨ ਜਾਣਕਾਰੀ ਅਤੇ ਮੌਕੇ ਮਿਲਣਗੇ। ਨਾਲ ਹੀ, ਵੱਖ-ਵੱਖ ਤਕਨੀਕੀ ਖੇਤਰਾਂ ਵਿੱਚ ਕੰਮ ਕਰ ਰਹੇ ਜੈਟਕਿੰਗ ਦੇ ਪੁਰਾਣੇ ਵਿਦਿਆਰਥੀ (Alumni) ਵੀ ਪ੍ਰੋਗਰਾਮ ਦਾ ਹਿੱਸਾ ਬਣਨਗੇ ਅਤੇ ਆਪਣੇ ਤਜ਼ਰਬੇ ਤੇ ਸਫਲਤਾ ਦੀਆਂ ਕਹਾਣੀਆਂ ਸਾਂਝੀਆਂ ਕਰਕੇ ਮੌਜੂਦਾ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨਗੇ।

ਇਹ ਦੋ-ਰੋਜ਼ਾ ਪ੍ਰੋਗਰਾਮ ਗਿਆਨਵਰਧਕ ਹੋਣ ਦੇ ਨਾਲ-ਨਾਲ ਦਿਲਚਸਪ ਵੀ ਹੋਵੇਗਾ। ਇਸ ਦੀਆਂ ਮੁੱਖ ਗਤੀਵਿਧੀਆਂ ਵਿੱਚ ਤਕਨੀਕੀ ਕੁਇਜ਼, ਸੱਭਿਆਚਾਰਕ ਪੇਸ਼ਕਾਰੀਆਂ ਅਤੇ ਇੱਕ ਨਵੀਨਤਮ ਏ.ਆਈ. (AI) ਮੇਲਾ ਸ਼ਾਮਲ ਹਨ, ਜਿਸ ਵਿੱਚ ਉੱਭਰ ਰਹੀਆਂ ਤਕਨੀਕਾਂ ਅਤੇ ਵਿਦਿਆਰਥੀਆਂ ਦੇ ਪ੍ਰੋਜੈਕਟਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਜੈਟਕਿੰਗ ਵੱਲੋਂ ਸਾਈਬਰ ਸੁਰੱਖਿਆ, ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਡਿਜੀਟਲ ਫਰਾਡ ਬਾਰੇ ਮੁਫ਼ਤ ਜਾਗਰੂਕਤਾ ਪ੍ਰੋਗਰਾਮ ਦਾ ਵੀ ਆਯੋਜਨ ਕੀਤਾ ਜਾ ਰਿਹਾ ਹੈ, ਜਿਸਦਾ ਉਦੇਸ਼ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਆਨਲਾਈਨ ਸੁਰੱਖਿਆ, ਸਾਈਬਰ ਖ਼ਤਰਿਆਂ ਅਤੇ ਉਹਨਾਂ ਤੋਂ ਬਚਾਅ ਦੇ ਤਰੀਕਿਆਂ ਬਾਰੇ ਜਾਗਰੂਕ ਕਰਨਾ ਹੈ।

ਪ੍ਰੋਗਰਾਮ ਦੀ ਸ਼ਾਨ ਨੂੰ ਹੋਰ ਵਧਾਉਂਦੇ ਹੋਏ ਵਿਸ਼ੇਸ਼ ਮਹਿਮਾਨ — ਸ਼੍ਰੀ ਉਤਕਰਸ਼ ਤਾਮਰਕਰ (ਸਾਈਬਰ ਸੁਰੱਖਿਆ ਮਾਹਿਰ) ਅਤੇ ਸ਼੍ਰੀ ਕਰਨ ਸੋਨੀ (ਸਾਈਬਰ ਫੋਰੈਂਸਿਕ ਮਾਹਿਰ), ਚੰਡੀਗੜ੍ਹ ਪੁਲਿਸ ਨੇ “ਸਾਈਬਰ ਅਪਰਾਧ ਅਤੇ ਸਾਈਬਰ ਸੁਰੱਖਿਆ” ਵਿਸ਼ੇ ‘ਤੇ ਇੱਕ ਮਹੱਤਵਪੂਰਨ ਭਾਸ਼ਣ ਦਿੱਤਾ। ਉਹਨਾਂ ਨੇ ਡਿਜੀਟਲ ਦੁਨੀਆ ਵਿੱਚ ਵਧ ਰਹੀਆਂ ਚੁਣੌਤੀਆਂ ਅਤੇ ਡਾਟਾ ਤੇ ਸਿਸਟਮ ਦੀ ਸੁਰੱਖਿਆ ਲਈ ਕੁਸ਼ਲ ਸਾਈਬਰ ਸੁਰੱਖਿਆ ਪੇਸ਼ੇਵਰਾਂ ਦੀ ਲੋੜ ‘ਤੇ ਰੌਸ਼ਨੀ ਪਾਈ।

ਤਕਨੀਕ ਦੇ ਭਵਿੱਖ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਸ਼੍ਰੀ ਸਿਧਾਰਥ ਭਰਵਾਨੀ, ਸੀ.ਐਫ.ਓ. (CFO) ਅਤੇ ਜੁਆਇੰਟ ਮੈਨੇਜਿੰਗ ਡਾਇਰੈਕਟਰ, ਜੈਟਕਿੰਗ ਇਨਫੋਟ੍ਰੇਨ, ਨੇ ਆਈ.ਟੀ. ਉਦਯੋਗ ਵਿੱਚ ਹੋ ਰਹੇ ਬਦਲਾਅ, ਕੁਸ਼ਲ ਪੇਸ਼ੇਵਰਾਂ ਦੀ ਵਧਦੀ ਮੰਗ ਅਤੇ ਪਾਠਕ੍ਰਮ ਨਵੀਨਤਾ ਤੇ ਉਦਯੋਗ ਸਹਿਯੋਗ ਦੇ ਰਾਹੀਂ ਭਵਿੱਖ ਲਈ ਤਿਆਰ ਪ੍ਰਤਿਭਾ ਵਿਕਸਿਤ ਕਰਨ ਵਿੱਚ ਜੈਟਕਿੰਗ ਦੀ ਭੂਮਿਕਾ ਬਾਰੇ ਚਰਚਾ ਕੀਤੀ।

ਇਸ ਆਯੋਜਨ ਰਾਹੀਂ ਜੈਟਕਿੰਗ ਇੱਕ ਵਾਰ ਫਿਰ ਮਿਆਰੀ ਸਿੱਖਿਆ, ਹੁਨਰ ਵਿਕਾਸ ਅਤੇ ਭਾਰਤ ਦੀ ਡਿਜੀਟਲ ਆਰਥਿਕਤਾ ਲਈ ਫਿਊਚਰ-ਰੈਡੀ ਪ੍ਰੋਫੈਸ਼ਨਲਾਂ ਦੇ ਨਿਰਮਾਣ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਾ ਹੈ।

Leave a Reply

Your email address will not be published. Required fields are marked *

View in English