ਚੰਡੀਗੜ੍ਹ ਵਾਸੀ ਕਿਰਪਾਲ ਸਿੰਘ ਨੇ ਏਸ਼ੀਆਈ ਅਥਲੈਟਿਕ ਚੈਂਪਿਅਨਸ਼ਿਪ ‘ਚ ਜਿੱਤੇ ਦੋ ਤਗਮੇ

ਫੈਕਟ ਸਮਾਚਾਰ ਸੇਵਾ

ਚੈੱਨਈ , ਨਵੰਬਰ 19

ਚੈੱਨਈ ’ਚ ਹੋਈ 23ਵੀਂ ਏਸ਼ੀਆ ਮਾਸਟਰਜ਼ ਅਥਲੈਟਿਕ ਚੈਂਪੀਅਨਸ਼ਿਪ-2025 ਵਿਚ ਚੰਡੀਗੜ੍ਹ ਦੇ 94 ਸਾਲਾਂ ਉਮਰ ਦੇ ਦੌੜ੍ਹਾਕ ਕਿਰਪਾਲ ਸਿੰਘ ਨੇ 90 ਸਾਲ ਤੋਂ ਵੱਧ ਉਮਰ ਦੇ ਵਰਗ ਵਿਚ 5000 ਮੀਟਰ ਪੈਦਲ ਚਾਲ ਵਿਚ ਸੋਨੇ ਦਾ ਅਤੇ 100 ਮੀਟਰ ਦੌੜ ਵਿਚ ਚਾਂਦੀ ਦਾ ਤਗਮਾ ਜਿੱਤਿਆ। 5 ਤੋਂ 9 ਨਵੰਬਰ ਤੱਕ ਹੋਏ ਇਹਨਾਂ ਮੁਕਾਬਲਿਆਂ ਵਿਚ ਕਿਰਪਾਲ ਸਿੰਘ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ।
ਉਹ ਹੁਣ ਤੱਕ ਰਾਸ਼ਟਰੀ ਪੱਧਰ ‘ਤੇ 12 ਅਤੇ ਅੰਤਰਰਾਸ਼ਟਰੀ ਪੱਧਰ ਤੇ ਤਿੰਨ ਮੈਡਲ ਹਾਸਿਲ ਕਰ ਚੁੱਕੇ ਹਨ।
ਜਿਕਰਯੋਗ ਹੈ ਕਿ ਕਿਰਪਾਲ ਸਿੰਘ ਨੇ 92 ਸਾਲ ਦੀ ਉਮਰ ਵਿਚ ਇਹਨਾਂ ਮੁਕਾਬਲਿਆਂ ਵਿਚ ਹਿੱਸਾ ਲੈਣ ਦੀ ਸ਼ੁਰੂਆਤ ਕੀਤੀ ਸੀ। ਪਿਛਲੇ ਸਾਲ ਕੁਆਲਾਲਮਪੁਰ ਚ ਹੋਈ ਚੈਂਪੀਅਨਸ਼ਿਪ ਵਿਚ ਸੋਨੇ ਦਾ ਤਗਮਾ ਵੀ ਉਹ ਜਿੱਤ ਚੁੱਕੇ ਹਨ।

Leave a Reply

Your email address will not be published. Required fields are marked *

View in English