View in English:
June 19, 2025 4:46 am

BCCI ਦੇ ਸਾਲਾਨਾ ਇਕਰਾਰਨਾਮੇ ਦਾ ਐਲਾਨ

ਫੈਕਟ ਸਮਾਚਾਰ ਸੇਵਾ

ਬੈਂਗਲੁਰੂ, ਅਪ੍ਰੈਲ 21

ਬੀ.ਸੀ.ਸੀ.ਆਈ. ਨੇ ਸਾਲ 2024-2025 ਲਈ ਖਿਡਾਰੀਆਂ ਦੇ ਸਾਲਾਨਾ ਇਕਰਾਰਨਾਮੇ ਦਾ ਐਲਾਨ ਕੀਤਾ ਹੈ। ਚਾਰ ਖਿਡਾਰੀਆਂ ਨੂੰ ਏ+ ਗ੍ਰੇਡ ਵਿਚ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਛੇ ਖਿਡਾਰੀਆਂ ਨੂੰ ਏ ਗ੍ਰੇਡ ਵਿਚ ਰੱਖਿਆ ਗਿਆ ਹੈ। ਪੰਜ ਖਿਡਾਰੀ ਬੀ ਗ੍ਰੇਡ ਵਿਚ ਹਨ ਅਤੇ 19 ਖਿਡਾਰੀ ਸੀ ਗ੍ਰੇਡ ਵਿਚ ਹਨ। ਨਿਤੀਸ਼ ਰੈੱਡੀ, ਹਰਸ਼ਿਤ ਰਾਣਾ, ਅਭਿਸ਼ੇਕ ਸ਼ਰਮਾ ਅਤੇ ਵਰੁਣ ਚੱਕਰਵਰਤੀ ਨੂੰ ਪਹਿਲੀ ਵਾਰ ਬੀ.ਸੀ.ਸੀ.ਆਈ. ਦੇ ਕੇਂਦਰੀ ਇਕਰਾਰਨਾਮੇ ਵਿਚ ਥਾਂ ਮਿਲੀ ਹੈ। ਇਨ੍ਹਾਂ ਸਾਰਿਆਂ ਨੂੰ ਗ੍ਰੇਡ-ਸੀ ਵਿਚ ਰੱਖਿਆ ਗਿਆ ਹੈ।

ਇਸ ਦੇ ਨਾਲ ਹੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਫਾਇਦਾ ਹੋਇਆ ਹੈ। ਉਸ ਨੂੰ ਗ੍ਰੇਡ-ਬੀ ਤੋਂ ਗ੍ਰੇਡ-ਏ ਵਿਚ ਤਰੱਕੀ ਦਿੱਤੀ ਗਈ ਹੈ। ਇਸ ਕੇਂਦਰੀ ਇਕਰਾਰਨਾਮੇ ਦੀ ਸਭ ਤੋਂ ਵੱਡੀ ਖ਼ਬਰ ਇਸ ਸੂਚੀ ਵਿਚ ਈਸ਼ਾਨ ਕਿਸ਼ਨ ਅਤੇ ਸ਼੍ਰੇਅਸ ਅਈਅਰ ਦੀ ਵਾਪਸੀ ਹੈ। ਰੋਹਿਤ ਸ਼ਰਮਾ, ਵਿਰਾਟ ਕੋਹਲੀ, ਜਸਪ੍ਰੀਤ ਬੁਮਰਾਹ ਅਤੇ ਰਵਿੰਦਰ ਜਡੇਜਾ ਨੂੰ ਬੀ.ਸੀ.ਸੀ.ਆਈ. ਦੇ ਕੇਂਦਰੀ ਇਕਰਾਰਨਾਮਿਆਂ ਦੀ ਏ+ ਸ਼੍ਰੇਣੀ ਵਿਚ ਬਰਕਰਾਰ ਰੱਖਿਆ ਗਿਆ ਹੈ।

Leave a Reply

Your email address will not be published. Required fields are marked *

View in English