ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ , ਦਸੰਬਰ 4
ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖਿਲਾਫ਼ ਚਲਾਈ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਦੀ ਰਡਾਰ ’ਤੇ ਇਕ ਹੋਰ ਸਾਬਕਾ ਕਾਂਗਰਸੀ ਮੰਤਰੀ ਆ ਗਏ ਹਨ। ਹੁਣ ਵਿਜੀਲੈਂਸ ਸਾਬਕਾ ਕਾਂਗਰਸੀ ਮੰਤਰੀ ਬ੍ਰਹਮ ਮੰਹਿਦਰਾ ਤੋਂ ਪੁੱਛ ਪੜਤਾਲ ਕਰੇਗੀ। ਇਸ ਪੁੱਛਗਿੱਛ ਲਈ ਬ੍ਰਹਮ ਮੰਹਿਦਰਾ ਨੂੰ 7 ਦਸੰਬਰ ਨੂੰ ਵਿਜੀਲੈਂਸ ਨੇ ਦਫ਼ਤਰ ਵਿਚ ਬੁਲਾਇਆ ਹੈ।