ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ 5 OTT ਪਲੇਟਫ਼ਾਰਮਾਂ ’ਤੇ ਲਗਾਈ ਪਾਬੰਦੀ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ, ਫਰਵਰੀ 25

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਬੀਤੇ ਦਿਨ ਪੰਜ ਆਨਲਾਈਨ ਸਟ੍ਰੀਮਿੰਗ ਪਲੇਟਫਾਰਮਾਂ ਨੂੰ ਬਲਾਕ ਕਰ ਦਿੱਤਾ ਹੈ। ਇਨ੍ਹਾਂ ਪਲੇਟਫ਼ਾਰਮਾਂ ਵਿਚ ਮੂਡ ਐਕਸ.ਵੀ.ਆਈ.ਪੀ., ਕੋਇਲ, ਪਲੇਪਰੋ, ਡਿਜ਼ੀ ਮੂਵੀ ਪਲੈਕਸ, ਫੀਲ ਅਤੇ ਜੁਗਨੂੰ ਸ਼ਾਮਿਲ ਹਨ।

ਸਰਕਾਰ ਨੇ ਕਿਹਾ ਕਿ ਇਹ ਪਲੇਟਫਾਰਮ ਅਸ਼ਲੀਲ ਅਤੇ ਇਤਰਾਜ਼ਯੋਗ ਸਮੱਗਰੀ ਪ੍ਰਦਰਸ਼ਿਤ ਕਰ ਰਹੇ ਸਨ। ਇਹ ਸਮੱਗਰੀ ਆਈ.ਟੀ. ਐਕਟ 2000, ਆਈ.ਟੀ. ਨਿਯਮ 2021, ਭਾਰਤੀ ਦੰਡ ਸੰਹਿਤਾ ਦੀ ਧਾਰਾ 292 ਅਤੇ ਔਰਤਾਂ ਦੇ ਅਣ-ਉਚਿਤ ਚਿੱਤਰਣ ਨਾਲ ਸੰਬੰਧਿਤ ਕਾਨੂੰਨਾਂ ਦੀ ਉਲੰਘਣਾ ਕਰਦੀ ਪਾਈ ਗਈ ਹੈ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਰਕਾਰ ਨੇ ਓ.ਟੀ.ਟੀ. ਪਲੇਟਫਾਰਮਾਂ ਨੂੰ ਬਲਾਕ ਕੀਤਾ ਹੈ। ਪਿਛਲੇ ਸਾਲ ਜੁਲਾਈ ਵਿਚ ਵੀ 25 ਪਲੇਟਫਾਰਮਾਂ ‘ਤੇ ਪਾਬੰਦੀ ਲਗਾਈ ਗਈ ਸੀ।

Leave a Reply

Your email address will not be published. Required fields are marked *

View in English