25 ਫਰਵਰੀ ਨੂੰ ਪੰਜਾਬ ਆਉਣਗੇ ਮੋਹਨ ਭਾਗਵਤ

ਫੈਕਟ ਸਮਾਚਾਰ ਸੇਵਾ

ਜਲੰਧਰ , ਫਰਵਰੀ 18

ਆਰਐੱਸਐੱਸ ਦੇ ਸੰਚਾਲਕ ਡਾ. ਮੋਹਨ ਭਾਗਵਤ 25 ਫਰਵਰੀ ਨੂੰ ਪੰਜਾਬ ਆ ਰਹੇ ਹਨ। ਉਹ ਸੰਘ ਦੇ ਸ਼ਤਾਬਦੀ ਵਰ੍ਹੇ ਤੇ ਸੰਘ ਦੇ ਪੰਚ ਪਰਿਵਰਤਨ ਵਿਸ਼ਿਆਂ ਸਬੰਧੀ ਨਿਯਮਿਤ ਤੌਰ ’ਤੇ ਪੂਰੇ ਦੇਸ਼ ਦਾ ਦੌਰਾ ਕਰ ਰਹੇ ਹਨ ਤੇ ਇਸ ਲੜੀ ’ਚ ਉਹ ਪੰਜਾਬ ਆ ਰਹੇ ਹਨ।

ਆਪਣੇ ਦੌਰੇ ਦੇ ਪਹਿਲੇ ਪੜਾਅ ’ਚ 25 ਫਰਵਰੀ ਨੂੰ ਉਹ ਪਠਾਨਕੋਟ ’ਚ ਸਵੇਰੇ 10.15 ਵਜੇ ਤੋਂ ਦੁਪਹਿਰ 12.00 ਵਜੇ ਤੱਕ ਸਾਬਕਾ ਸੈਨਿਕਾਂ ਦੇ ਸਮਾਗਮ ਨੂੰ ਸੰਬੋਧਨ ਕਰਨਗੇ। ਸ਼ਾਮ 4 ਵਜੇ ਤੋਂ ਸ਼ਾਮ 5:30 ਵਜੇ ਤੱਕ ਪਠਾਨਕੋਟ ਜ਼ਿਲ੍ਹੇ ਦੇ ਯੁਵਾ ਸਵੈਸੇਵਕਾਂ ਦੇ ਇਕਤ੍ਰੀਕਰਨ ’ਚ ਹਿੱਸਾ ਲੈਣਗੇ। ਦੌਰੇ ਦੇ ਅਗਲੇ ਦਿਨ ਡਾ. ਮੋਹਨ ਭਾਗਵਤ 26 ਫਰਵਰੀ ਨੂੰ ਦੁਪਹਿਰ 3.30 ਵਜੇ ਤੋਂ ਸ਼ਾਮ 5 ਵਜੇ ਤੱਕ ਲੁਧਿਆਣਾ ’ਚ ਪ੍ਰਮੁੱਖ ਨਾਗਰਿਕ ਸੰਮੇਲਨ ’ਚ ਹਿੱਸਾ ਲੈਣਗੇ।

Leave a Reply

Your email address will not be published. Required fields are marked *

View in English